ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪਾਪ ਕਰਨ ਵਾਲੀ. "ਆਈ ਪਾਪਣਿ ਪੂਤਨਾ." (ਭਾਗੁ)


ਸੰਗ੍ਯਾ- ਪਾਪਨਾਸ਼ਨੀ ਗੰਗਾ, ਉਸ ਦਾ ਸ੍ਵਾਮੀ ਵਰੁਣ, ਉਸ ਦਾ ਅਸਤ੍ਰ ਫਾਸੀ. ਪਾਸ਼ (ਸਨਾਮਾ)


ਸੰਗ੍ਯਾ- ਵੇਸ਼੍ਯਾ। ੨. ਵਿਭਚਾਰ ਕਰਨ ਵਾਲੀ ਇਸਤ੍ਰੀ. ਕੁਲਟਾ. ਦੇਖੋ, ਧਰਮਨਾਰੀ.


ਵਿ- ਪਾਪ ਵਿਨਾਸ਼ ਕਰਤਾ। ੨. ਸੰਗ੍ਯਾ- ਵਾਹਗੁਰੂ. "ਪਾਪਬਿਨਾਸਨੁ ਸੇਵਿਆ." (ਮਾਝ ਅਃ ਮਃ ੫) ੩. ਕਰਤਾਰ ਦਾ ਨਾਮ.


ਦੇਖੋ, ਪਾਪੜ.


ਵਿ- ਪਾਪ ਵਿੱਚ ਹੈ ਜਿਸ ਦਾ ਪ੍ਰੇਮ. "ਪਾਪ ਰਤ ਕਰਝਾਰ." (ਸਾਰ ਮਃ ੫)


ਸੰ. ਪਰ੍‍ਪਟ. ਸੰਗ੍ਯਾ- ਇੱਕ ਪ੍ਰਕਾਰ ਦੀ ਪਤਲੀ ਚਪਾਤੀ, ਜੋ ਮਾਂਹ ਮੂੰਗੀ ਆਦਿ ਦੀ ਕਰੜੀ ਪੀਠੀ ਤੋਂ ਵੇਲਕੇ ਤਿਆਰ ਕਰੀਦੀ ਹੈ. ਇਸ ਵਿੱਚ ਮਿਰਚ ਮਸਾਲੇ ਮਿਲੇ ਹੁੰਦੇ ਹਨ. ਕੋਲਿਆਂ ਦੇ ਸੇਕ ਨਾਲ ਰਾੜ੍ਹਕੇ ਜਾਂ ਘੀ ਆਦਿ ਵਿੱਚ ਤਲਕੇ ਇਸ ਨੂੰ ਖਾਧਾ ਜਾਂਦਾ ਹੈ. ਪਾਪੜ ਖਾਣੇ ਮੇਦੇ ਲਈ ਹਾਨਿਕਾਰਕ ਹਨ.


ਸੰਗ੍ਯਾ- ਪਾਪ. ਦੋਸ. ਗੁਨਾਹ. "ਪਾਪੜਿਆ ਪਾਛਾੜ." (ਵਾਰ ਗੂਜ ੨. ਮਃ ੫) ੨. ਦੇਖੋ, ਪਿੱਤ- ਪਾਪੜਾ.