ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੰਡਕਾ.


ਗੰਡਕੀ ਨਦੀ ਵਿੱਚੋਂ ਨਿਕਲੀ ਕਾਲੀ ਸ਼ਿਲਾ, ਸ਼ਾਲਿਗ੍ਰਾਮ. "ਲਲਿਤ ਵਿਲੋਚਨ ਦਲ ਉਤਪਲ ਸੇ। ਤਾਰੇ ਸ਼੍ਯਾਮ ਗੰਡਕੀਸਿਲ ਸੇ." (ਨਾਪ੍ਰ) ਅੱਖਾਂ ਦੀਆਂ ਕਾਲੀ ਧੀਰੀਆਂ ਸ਼ਾਲਿਗ੍ਰਾਮ ਜੇਹੀਆਂ. ਦੇਖੋ, ਗੰਡਕਾ.


ਦੇਖੋ, ਹੰਜੀਰਾਂ.


ਸੰ. गण्डक ਗੰਡਕ. ਸੰਗ੍ਯਾ- ਚਾਰ ਕੌਡੀਆਂ ਦਾ ਸਮੂਹ। ੨. ਨਿਸ਼ਾਨ. ਚਿੰਨ੍ਹ। ੩. ਵਿਘਨ. ਰੁਕਾਵਟ.


ਸੰਗ੍ਯਾ- ਗੰਡਕ (ਤਲਵਾਰ) ਜੈਸਾ. ਗੰਡਕ ਸਾ. ਛਵੀ ਦੀ ਕ਼ਿਸਮ ਦਾ ਇੱਕ ਸੰਦ, ਜਿਸ ਨਾਲ ਚਾਰਾ ਕੁਤਰੀਦਾ ਹੈ.


ਰਿਆਸਤ ਪਟਿਆਲਾ, ਨਜਾਮਤ ਤਸੀਲ ਥਾਣਾ ਸੁਨਾਮ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਈਸ਼ਾਨ ਕੋਣ ਦੋ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੫੦ ਵਿੱਘੇ ਜ਼ਮੀਨ ਪਟਿਆਲੇ ਵੱਲੋਂ ਹੈ. ਰੇਲਵੇ ਸਟੇਸ਼ਨ ਛਾਜਲੀ ਤੋਂ ਪੱਛਮ ਵੱਲ ਚਾਰ ਮੀਲ ਦੇ ਕ਼ਰੀਬ ਕੱਚਾ ਰਸਤਾ ਹੈ.


ਸੰਗ੍ਯਾ- ਗੰਨੇ (ਪੋਨੇ) ਦੀ ਕੱਟੀ ਅਤੇ ਛਿੱਲੀ ਹੋਈ ਗੰਡ (ਗੱਠ).


ਸੰਗ੍ਯਾ- ਜੋੜ. ਮੇਲ. ਸੰਬੰਧ। ੨. ਗੱਠ. ਗ੍ਰੰਥਿ। ੩. ਮਿਤ੍ਰਤਾ. "ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ." (ਸੁਖਮਨੀ) ਦੇਖੋ, ਗੰਢੁ.