ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਾਪ ਦਾ ਹੀ. "ਪਾਪੇ ਪਾਸਾਰਾ." (ਓਅੰਕਾਰ)


ਫ਼ਾ. [پاپوش] ਸੰਗ੍ਯਾ. ਪੈਰਾਂ ਦਾ ਗਿਲਾਫ. ਪੈਰੀਂ ਪਹਿਰਣ ਦੀ ਜੁੱਤੀ. ਪਨਹੀ.


ਫ਼ਾ. [پابند] ਵਿ- ਪਗਬੰਧਨ ਸਹਿਤ. ਬੰਨ੍ਹਿਆ ਹੋਇਆ। ੨. ਕਿਸੇ ਨਿਯਮ ਅਥਵਾ ਆਗ੍ਯਾ ਦੇ ਅਦੀਨ। ੩. ਸੰਗ੍ਯਾ- ਕੈਦੀ.


ਫ਼ਾ. [پابندی] ਸੰਗ੍ਯਾ- ਅਦੀਨਤਾ. ਪਾਬੰਦ ਹੋਣ ਦਾ ਭਾਵ। ੨. ਨਿਯਮ ਅਤਵਾ ਆਗ੍ਯਾ ਪਾਲਨ ਲਈ ਅਧੀਨਤਾ.


ਸੰਗ੍ਯਾ- ਪਾਦ. ਪਾਂਵ. ਪੈਰ. ਚਰਣ. "ਤਰੇ ਤਾਪ ਧੂਮੰ ਕਰੈਂ ਪਾਮ ਉੱਚੰ." (ਦੱਤਾਵ) ਸਿਰ ਤਲੇ ਅੱਗ ਅਤੇ ਪੈਰ ਉੱਚੇ ਕਰਕੇ। ੨. ਦੇਖੋ, ਪਾਉਂ ੨.


ਸੰ. ਪਾ- ਮਰ. ਵਿ- ਰਖ੍ਯਾ ਕਰਨ ਵਾਲੇ ਨੂੰ ਜੋ ਮਾਰ ਦੇਵੇ। ੨. ਕਮੀਨਾ. ਪਾਜੀ. ਦੁਸ੍ਟ। ੩. ਧਰਮ ਦਾ ਵੈਰੀ। ੪. ਪਾਮ (ਪਾਉਂ) ਰੋਗ ਵਾਲਾ.


ਸੰਗ੍ਯਾ- ਫਰਗਲ. ਸੰ. ਪ੍ਰਾਵਿਤ੍ਰ. ਸਰਦੀ ਸਮੇਂ ਪਹਿਰਨ ਦਾ ਵਡਾ ਚੋਲਾ. "ਸ਼੍ਯਾਮਸੇਤ ਨੀਲੀ ਲਾਲ ਜ਼ਰਦ ਸਬਜ਼ ਰੰਗ, ਗੁਰੂ ਜੀ ਗੁਬਿੰਦ ਐਸੀ ਮੌਜ ਦੇਤ ਪਾਮਰੀ." (ਮੰਗਲ ਕਵਿ) ੨. ਸੰ. ਪਾਮ- ਅਰਿ. ਪਾਂਉਂ ਰੋਗ ਦੀ ਵੈਰਣ ਗੰਧਕ.


ਦੇਖੋ, ਪਾਉਂ। ੨.