ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਠਗ, ਜੋ ਗੱਠ ਵਿੱਚੋਂ ਧਨ ਛੁਡਾ ਲੈਂਦਾ (ਖੋਲ੍ਹ ਲੈਂਦਾ) ਹੈ.


ਦੇਖੋ, ਗੰਢ। ੨. ਸੰਬੰਧ. ਜੋੜ. "ਪੁਤੀ ਗੰਢੁ ਪਵੈ ਸੰਸਾਰਿ." (ਵਾਰ ਮਾਝ ਮਃ ੧) "ਸਾਚੈ ਨਾਲਿ ਤੇਰਾ ਗੰਢੁ ਲਾਗੈ." (ਆਸਾ ਛੰਤ ਮਃ ੩) ੨. ਮਿਤ੍ਰਤਾ. ਦੋਸਤੀ. "ਜਿਚਰੁ ਪੈਨਨਿ ਖਾਵਦੇ ਤਿਚਰੁ ਰਖਨਿ ਗੰਢੁ." (ਵਾਰ ਰਾਮ ੨. ਮਃ ੫)


ਦੇਖੋ, ਗੰਡੂਆਂ.


ਸੰ. गन्त्र ਗੰਤ੍ਰਿ. ਵਿ- ਜਾਣਵਾਲਾ. "ਸਰਬੰਗੰਤਾ." (ਜਾਪੁ) ਸਭ ਅਸਥਾਨਾਂ ਵਿੱਚ ਪਹੁਚਣ ਵਾਲਾ। ੨. ਗ੍ਯਾਤਾ. ਜਾਣਨ ਵਾਲਾ. "ਸਰੰਸਾਸਤ੍ਰ ਗੰਤਾ." (ਰਾਮਾਵ) ਸ਼ਰਸ਼ਾਸਤ੍ਰ (ਧਨੁਰਵੇਦ) ਦਾ ਗ੍ਯਾਤਾ. ਸ਼ਸਤ੍ਰਵਿਦ੍ਯਾ ਵਿੱਚ ਨਿਪੁਣ.


ਸੰ. गन्त्री ਜਿਸ ਦ੍ਵਾਰਾ ਜਾਈਏ. ਗੱਡੀ ਆਦਿਕ ਸਵਾਰੀ। ੨. ਵਿ- ਜਾਣ ਵਾਲੀ.


ਵਿ- ਗ੍ਰੰਥਰਚਨਾ ਕਰਨ ਵਾਲਾ. ਗ੍ਰੰਥ ਬਣਾਉਣ ਵਾਲਾ.


ਸੰਗ੍ਯਾ- ਮੈਲ. ਮਲੀਨਤਾ। ੨. ਗੰਦਗੀ. ਗੂੰਹ.