ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪਾਲਕ. ਪਾਲਣ ਵਾਲਾ। ੨. ਪਾਲਿਆ ਹੋਇਆ. ਪਾਲਨ ਕੀਤਾ. ਪਾਲਿਤ. "ਲੈ ਪਾਰਕ ਕਰ ਪਾਲਿਓ." (ਚਰਿਤ੍ਰ ੫੭) ੩. ਸੰ. ਸੰਗ੍ਯਾ- ਪਾਰ ਕਰਨ ਵਾਲਾ, ਮਲਾਹ। ੪. ਉੱਧਾਰ ਕਰਨ ਵਾਲਾ ਜਹਾਜ। ੫. ਸੁਵਰਣ. ਸੋਨਾ। ੬. ਵਿ- ਪਾਰਕਰਤਾ.


ਸੰ. ਪਾਰ੍ਸਦ. ਸੰਗ੍ਯਾ- ਜੋ (ਪਰਿਸਦ) ਚਾਰੇ ਪਾਸੇ ਬੈਠਦਾ ਹੈ. ਸਭਾ ਵਿੱਚ ਬੈਠਣ ਵਾਲਾ. ਸਭਾਸਦ. ਦਰਬਾਰੀ। ੨. ਵਿਸਨੁ ਦੇ ਦਰਬਾਰੀ, ਜਿਨ੍ਹਾਂ ਦੇ ਨਾਮ ਨਾਭਾ ਜੀ ਨੇ ਭਗਤਮਾਲ ਵਿੱਚ ਇਹ ਲਿਖੇ ਹਨ- ਵਿਸ੍ਵਕਸੇਨ ਜਯ ਵਿਜਯ ਪ੍ਰਬਲ ਬਲ ਮੰਗਲਕਾਰੀ, ਨੰਦ ਸੁਨੰਦ ਸੁਭਦ੍ਰ ਭਦ੍ਰ ਜਗ ਆਮਯਹਾਰੀ, ਚੰਡ ਪ੍ਰਚੰਡ ਵਿਨੀਤ ਕੁਮੁਦ ਕੁਮੁਦਾਕ੍ਸ਼੍‍ ਕ੍ਰਿਪਾਲਯ, ਸ਼ੀਲ ਸੁਸ਼ੀਲ ਸੁਸੇਣ ਭਾਵ ਭਕ੍ਤਨ ਪ੍ਰਤਿਪਾਲਯ, ਲਕ੍ਸ਼੍‍ਮੀਪਤਿ ਪ੍ਰੀਣਨ ਬ੍ਰਵੀਣ ਭਜਨਾਨਁਦ ਭਕ੍ਤਤਾਨਿਹਦ. ਮੋ ਚਿੱਤ ਵ੍ਰਿੱਤਿ ਨਿਤ ਤਹਿ" ਰਹੋ.#ਜਹਿਁ ਨਾਰਾਯਣ ਪਾਰਖਦ.#ਇਨ੍ਹਾਂ ਪਾਰਖਦਾਂ ਵਿੱਚੋਂ ਅੱਠ ਮੁਖੀਏ ਹਨ- ਜਯ, ਵਿਜਯ, ਬਲ, ਸੁਬਲ, ਨੰਦ, ਸੁਨੰਦ, ਭਦ੍ਰ ਅਤੇ ਸੁਭਦ੍ਰ.


ਸੰਗ੍ਯਾ- ਪਰੀਕ੍ਸ਼ਾ. ਪਰਖ. ਇਮਤਹਾਨ. "ਨ੍ਰਿਪ ਕੋ ਖੋਜ ਪਾਰਖਾ ਧਰਤੇ" (ਗੁਪ੍ਰਸੂ) ੨. ਦੇਖੋ, ਪਰਿਖਾ.


ਪਰੀਕ੍ਸ਼੍‍ਕ. ਪੁਰਖਣ ਵਾਲਾ. "ਪਾਰਖੀਆ ਥਾਵਹੁ ਲਇਓ ਪਰਖਾਇ." (ਵਾਰ ਸਾਰ ਮਃ ੩) "ਅੰਧੇ ਕਾ ਨਾਉ ਪਾਰਖੂ." (ਗਉ ਅਃ ਮਃ ੧)


ਸੰ. ਵਿ- ਪਾਰ ਜਾਣ ਵਾਲਾ। ੨. ਪੂਰਾ ਗ੍ਯਾਤਾ. "ਵੇਦ ਪਾਰਗੇ ਵਿਪ੍ਰ ਸੁਕਰਮੀ." (ਗੁਪ੍ਰਸੂ)


पारगामिन. ਵਿ- ਪਾਰ ਜਾਣੇ ਵਾਲਾ. ਸੰਸਾਰ ਸਾਗਰ ਤੋਂ ਤਰਕੇ ਲੰਘਣ ਵਾਲਾ. "ਗੁਰੁ ਬੋਹਿਥੁ ਪਾਰਗਰਾਮਨੋ." (ਗਉ ਮਃ ੫) "ਜਿ ਕਮਾਵੈ ਸੁ ਪਾਰਗਰਾਮੀ." (ਗਉ ਮਃ ੫) "ਤਾਰਣਤਰਣ ਪਾਰਗਾਮੀ." "ਪਾਹਣਨਾਵ ਨ ਪਾਰਗਿਰਾਮੀ." (ਸੂਹੀ ਮਃ ੫)