ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦਿਲੇਰੀ ਦੇ ਵਚਨ। ੨. ਚੁਗਲੀ ਅਤੇ ਨਿੰਦਾ ਦੇ ਵਾਕ. ਦੇਖੋ, ਗੰਧਣ. "ਗੰਧਣਵੈਣ ਸੁਣਹਿ ਉਰਝਾਵਹਿ." (ਆਸਾ ਮਃ ੫)


ਚੁਗਲੀ ਅਤੇ ਨਿੰਦਾ ਦੇ ਵਾਕਾਂ ਵਿੱਚ. ਦੇਖੋ, ਗੰਧਣ. "ਗੰਧਣਵੈਣਿ ਰਤਾ ਹਿਤਕਾਰੀ, ਸਬਦੈ ਸੁਰਤਿ ਨ ਆਈ." (ਸੋਰ ਮਃ ੧)


ਸੰ. गन्धविलाव ਸੰਗ੍ਯਾ- ਮੁਸ਼ਕ- ਬਿਲਾਈ. ਮੁਸ਼ਕਬਿਲਾਈ ਦੇ ਚਿੱਤੜ ਪਾਸ ਇੱਕ ਗਿਲਟੀ ਹੁੰਦੀ ਹੈ, ਜਿਸ ਵਿੱਚੋਂ ਲੇਸਦਾਰ ਪੀਲਾ ਪਦਾਰਥ ਸੁਗੰਧਿ ਵਾਲਾ ਨਿਕਲਦਾ ਹੈ. ਵੈਦ ਇਸ ਨੂੰ ਅਨੇਕ ਦਵਾਈਆਂ ਵਿੱਚ ਵਰਤਦੇ ਹਨ.


ਇੱਕ ਪਹਾੜ, ਜੋ ਪੁਰਾਣਾਂ ਅਨੁਸਾਰ ਸੁਮੇਰੁ ਦੇ ਦੱਖਣ ਵੱਲ ਹੈ. ਇਸ ਦੇ ਪਾਸ ਦਾ ਜੰਗਲ ਭੀ ਗੰਧਮਾਦਨ ਕਿਹਾ ਜਾਂਦਾ ਹੈ. ਰਾਮਾਇਣ ਅਨੁਸਾਰ ਇਹ ਪਹਾੜ ਕੈਲਾਸ਼ ਪਾਸ ਹੈ. ਜੁਗਰਾਫੀਏ ਦੀ ਡਿਕਸ਼ਨਰੀ (Geographical Dictionary) ਅਨੁਸਾਰ ਇਹ ਰੁਦ੍ਰਹਿਮਾਲਯ ਦਾ ਇੱਕ ਹਿੱਸਾ ਹੈ. ਇਹ ਬਦਰਿਕਾਸ਼੍ਰਮ ਤੋਂ ਥੋੜੀ ਦੂਰ ਉੱਤਰ ਪੂਰਬ ਤੋਂ ਅਰੰਭ ਹੁੰਦਾ ਹੈ। ੨. ਦੇਖੋ, ਹੇਮਕੁੰਟ। ੩. ਭ੍ਰਮਰ ( ਭੌਰਾ), ਜੋ ਖੁਸ਼ਬੂ ਪੁਰ ਮਸਤ ਹੈ.


ਸੰ. ਸੰਗ੍ਯਾ- ਕਸੂਤਰਾ. ਉਹ ਮ੍ਰਿਗ, ਜਿਸ ਦੀ ਨਾਭੀ ਤੋਂ ਕਸਤੂਰੀ ਨਿਕਲਦੀ ਹੈ. ਦੇਖੋ, ਕਸਤੂਰੀ.


ਸੰ. ਗੰਧਰ੍‍ਵ. ਵਿ- ਜੋ ਸੁਗੰਧ ਨੂੰ ਅੰਗੀਕਾਰ ਕਰੇ. ਖ਼ੁਸਬੂ ਦਾ ਪਿਆਰਾ, ਅਥਵਾ ਜੋ ਗਾਇਨ ਵਿਦ੍ਯਾ ਧਾਰਣ ਕਰੇ। ੨. ਸੰਗ੍ਯਾ- ਦੇਵਲੋਕ ਦਾ ਗਵੈਯਾ. ਅਥਰਵਵੇਦ ਵਿੱਚ ਗੰਧਰਵਾਂ ਦੀ ਗਿਣਤੀ ੬੩੩੩ ਹੈ. ਸਾਰੇ ਗੰਧਰਵਾਂ ਵਿੱਚੋਂ ਅੱਠ ਪ੍ਰਧਾਨ ਹਨ-#ਹਾਹਾ, ਹੂਹੂ, ਚਿਤ੍ਰਰਥ, ਹੰਸ, ਵਿਸ਼੍ਵਾਵਸੁ, ਗੋਮਾਯੁ, ਤੁੰਬਰੁ ਅਤੇ ਨੰਦਿ. ਪੁਰਾਣਕਲਪਨਾ ਹੈ ਕਿ ਦਕ੍ਸ਼ ਦੀ ਦੋ ਪੁਤ੍ਰੀਆਂ "ਮੁਨਿ" ਅਤੇ "ਪ੍ਰਧਾ" ਕਨ੍ਵ (कण्व) ਰਿਖੀ ਨੇ ਵਿਆਹੀਆਂ, ਜਿਨ੍ਹਾਂ ਦੀ ਉਲਾਦ ਗੰਧਰਵ ਹਨ. ਵਿਸਨੁਪੁਰਾਣ ਦਾ ਲੇਖ ਹੈ ਕਿ ਗੰਧਰਵਾਂ ਦੀ ਉਤਪੱਤੀ ਬ੍ਰਹਮਾ ਤੋਂ ਹੈ. ਹਰਿਵੰਸ਼ ਵਿੱਚ ਲਿਖਿਆ ਹੈ ਕਿ "ਅਰਿਸ੍ਟਾ" ਦੇ ਗਰਭ ਤੋਂ ਗੰਧਰਵ ਪੈਦਾ ਹੋਏ। ੩. ਕਸਤੂਰੀ ਵਾਲਾ ਮ੍ਰਿਗ। ੪. ਕੋਕਿਲਾ. ਕੋਇਲ। ੫. ਸੰਗੀਤ ਅਨੁਸਾਰ ਤਾਲ ਦਾ ਇੱਕ ਭੇਦ। ੬. ਸੰਗੀਤ ਅਨੁਸਾਰ ਤਾਲ ਦਾ ਇੱਕ ਭੇਦ। ੬. ਵਿਧਵਾ ਇਸਤ੍ਰੀ ਦਾ ਦੂਜਾ ਪਤਿ। ੭. ਘੋੜਾ। ੮. ਪ੍ਰਾਣ। ੯. ਦਿਨ.


ਦੇਖੋ, ਹਰਿਸ਼੍ਚੰਦ੍ਰ। ੨. ਮਹਾਭਾਰਤ ਅਨੁਸਾਰ ਮਾਨਸਰੋਵਰ ਪਾਸ ਇੱਕ ਨਗਰ, ਜਿਸ ਦੀ ਰਖ੍ਯਾ ਗੰਧਰਵ ਕਰਦੇ ਹਨ.


ਸੰ. गान्धर्ववेद ਗਾਂਧਰ੍‍ਵਵੇਦ. ਇੱਕ ਉਪਵੇਦ,¹ ਜਿਸ ਵਿੱਚ ਰਾਗਵਿਦ੍ਯਾ ਦਾ ਜਿਕਰ ਹੈ. ਸੰਗੀਤਸ਼ਾਸਤ੍ਰ. ਇਸ ਉਪਵੇਦ ਦਾ ਕਰਤਾ ਭਰਤ ਮੁਨਿ ਹੈ ਅਤੇ ਇਸ ਦਾ ਸਾਮਵੇਦ ਨਾਲ ਖਾਸ ਸੰਬੰਧ ਹੈ.


ਸੰਗ੍ਯਾ- ਗੰਧਰ੍‍ਵੀ. ਗੰਧਰਵ ਦੀ ਇਸਤ੍ਰੀ. "ਪੂਰਬ ਜਨਮ ਮਮ ਹੈ ਗੰਧਰਬੀ." (ਗੁਪ੍ਰਸੂ)