ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਾਲਨ. ਪਰਵਰਿਸ਼. "ਅਬ ਲੌ ਤੁਮ ਪਾਰਨ ਕੀਨੇ." (ਗੁਪ੍ਰਸੂ) ੨. ਦੇਖੋ, ਪਾਰਣ.


ਕ੍ਰਿ- ਪਾਲਣਾ. ਪਰਵਰਿਸ਼ ਕਰਨਾ। ੨. ਪਾੜਨਾ. ਚੀਰਨਾ। ੩. ਉਤਪਾਟਨ ਕਰਨਾ. ਉਖੇੜਨਾ. "ਰੋਇ ਕਰ ਪੀਟ ਸਿਰ ਕੇਸ ਕੋ ਪਾਰਤੀ." (ਗੁਵਿ ੧੦) ੪. ਪਾੜ ਦੇਣਾ. ਸੰਨ੍ਹ ਲਾਉਣੀ. "ਅਪਰ ਥਾਨ ਕੋ ਪਾਰਨ ਕਰੌਂ." (ਗੁਪ੍ਰਸੂ) ੫. ਕੁਸ਼ਤੀ ਅਥਵਾ ਜੰਗ ਵਿੱਚ ਡੇਗਣਾ. "ਜਬ ਭੂਪ ਇਤੋ ਰਣ ਪਾਰਤ ਭਯੋ." (ਕ੍ਰਿਸਨਾਵ) ੬. ਦੇਖੋ, ਪਾਰਣ.


ਪਾਰ ਪਿਆ. ਪਾਰ ਹੋਇਆ. ੨. ਕ੍ਰਿ- ਪਾਰ ਪੈਣਾ.


ਪਾਰਹ ਪਾਰਹ. ਟੂਕ ਟੂਕ. ਖੰਡ ਖੰਡ. ਦੇਖੋ, ਪਾਰ ੮.


ਦੇਖੋ, ਪਾਰ ਵਸਾਉਣਾ.


ਦੇਖੋ, ਪਾਰਵਤੀ। ੨. ਪਾਰ੍‍ਵਤੀਯ. ਪਹਾੜੀਆ. "ਪਾਰਬਤੀ ਪਰਮਦੇਸੀ ਪਛੇਲੇ." (ਦੱਤਾਵ)


ਸੰਗ੍ਯਾ- ਪਾਰ੍‍ਵਤੀ- ਈਸ਼. ਪਾਰ੍‍ਵਤੀ ਦਾ ਪਤਿ, ਸ਼ਿਵ.


ਸੰਗ੍ਯਾ- ਪਾਰ੍‍ਵਤੀਸ਼ (ਸ਼ਿਵ) ਦਾ ਵੈਰੀ ਕਾਮ. "ਪਾਰਬਤੀਸ ਅਰਿ ਕੋ ਅਵਤਾਰਾ." (ਚਰਿਤ੍ਰ ੩੪੬) ਕਾਮ ਦਾ ਅਵਤਾਰ.


ਦੇਖੋ, ਪਾਰਬਤੀਸ.


ਸੰਗ੍ਯਾ- ਸ਼ਿਵ ਦੀ ਪ੍ਯਾਰੀ ਭੰਗ. "ਪਾਰਬਤੀਪਤਿ ਬੱਲਭਾ ਨਾਗਫੇਨ ਕੋ ਖਾਇ." (ਗੁਵਿ ੧੦) ੨. ਉਮਾ. ਗਿਰਿਜਾ.