ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜੰਗਾਰ। ੨. ਸੰ. जङ्गाल ਸੰਗ੍ਯਾ- ਪੁਲ। ੩. ਪਾਣੀ ਰੋਕਣ ਦਾ ਬੰਨ੍ਹ.


ਵਿ- ਜੰਗਾਰ ਲੱਗੀ ਵਸਤੁ। ੨. ਜੰਗਾਰ ਜੇਹੇ ਰੰਗ ਵਾਲਾ. ਦੇਖੋ, ਮਸਕਲ.


ਫ਼ਾ. [جنگی] ਵਿ- ਜੰਗ ਨਾਲ ਸੰਬੰਧ ਰੱਖਣ ਵਾਲਾ. ਜੰਗ ਦਾ। ੨. ਫ਼ੌਜੀ। ੩. ਜ਼ੰਗੀ. ਜ਼ੰਗਵਾਰ ਦਾ ਵਸਨੀਕ. ਦੇਖੋ, ਜੰਗ ੩.


ਇੱਕ ਪਿੰਡ, ਜੋ ਰਿਆਸਤ ਪਟਿਆਲਾ ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ ਹੈ. ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਣ ਪਾਏ ਹਨ, ਪਰ ਆਸ ਪਾਸ ਦੇ ਸਿੱਖਾਂ ਦੀ ਅਨਗਹਿਲੀ ਕਰਕੇ ਗੁਰਦੁਆਰਾ ਨਹੀਂ ਬਣਿਆ. ਜੰਗੀਰਾਣੇ ਤੋਂ ਦੋ ਕੋਹ ਪੁਰ ਕੱਚਾ ਮੰਜੀ ਸਾਹਿਬ ਹੈ. ਉਸ ਦੇ ਪਾਸ ਹੀ ਸਿੱਧੂਆਂ ਦਾ ਤਿਲਕਰਾ ਨਾਮਕ ਟੋਭਾ ਹੈ, ਜਿੱਥੇ ਨੌਰਾਤਿਆਂ ਵਿੱਚ ਸਿੱਧੂ ਗੋਤ ਦੇ ਲੋਕ ਮਿੱਟੀ ਕੱਢਣ ਆਉਂਦੇ ਹਨ.