ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਚੰਦਨ। ੨. ਗੁੱਗਲ.


ਵਿ- ਦੇਖੋ, ਗੰਦਲਾ.


ਸੰ. ਸੰਗ੍ਯਾ- ਪ੍ਰਿਥਿਵੀ, ਜੋ ਗੰਧ ਗੁਣ ਧਾਰਨ ਕਰਦੀ ਹੈ। ੨. ਮਹਾਭਾਰਤ ਅਨੁਸਾਰ ਵ੍ਯਾਸ ਦੀ ਮਾਤਾ ਸਤ੍ਯਵਤੀ, ਜਿਸ ਦਾ ਨਾਉਂ ਮਤਸ੍ਯਗੰਧਾ ਭੀ ਹੈ. ਇਹ ਜਾਲਿਕ ਮਲਾਹ ਦੀ ਪੁਤ੍ਰੀ ਸੀ ਅਤੇ ਪਿਤਾ ਦੀ ਆਗ੍ਯਾ ਨਾਲ ਮੁਸਾਫਰਾਂ ਨੂੰ ਨਦੀ ਪਾਰ ਕੀਤਾ ਕਰਦੀ ਸੀ. ਇੱਕ ਦਿਨ ਪਰਾਸ਼ਰ ਰਿਖੀ ਉਸ ਨੂੰ ਦੇਖਕੇ ਮੋਹਿਤ ਹੋ ਗਏ ਅਰ ਉਸ ਦੇ ਸ਼ਰੀਰ ਵਿੱਚੋਂ ਮੱਛੀ ਦੀ ਬਦਬੂ ਦੂਰ ਕਰਕੇ ਸੁਗੰਧ ਵਸਾਈ ਅਤੇ ਭੋਗ ਕਰਕੇ ਵ੍ਯਾਸਰਿਖੀ ਪੈਦਾ ਕੀਤਾ. ਉਸ ਦਿਨ ਤੋਂ ਮਤਸ੍ਯਗੰਧਾ ਦਾ ਨਾਉਂ ਗੰਧਵਤੀ ਹੋਇਆ। ੩. ਸ਼ਰਾਬ। ੪. ਚਮੇਲੀ.


ਸੰਗ੍ਯਾ- ਚਮੇਲੀ ਦੀ ਕਲੀ.


ਗੰਧਮਾਦਨ ਪਹਾੜ. ਦੇਖੋ, ਗੰਧਮਾਦਨ.


ਸੰ. ਸੰਗ੍ਯਾ- ਸਿੰਧੁ ਨਦ ਦੇ ਕਿਨਾਰੇ ਦਾ ਦੇਸ਼, ਜਿਸ ਵਿੱਚ ਪੇਸ਼ਾਵਰ, ਕੋਹਾਟ, ਬੁਨੇਰ ਆਦਿ ਇਲਾਕਾ ਹੈ. ਇਹ ਪੂਰਵ ਪੱਛਮ ਵੱਲ ੧੭੦ ਮੀਲ ਲੰਮਾ ਅਤੇ ਉੱਤਰ ਦੱਖਣ ਵੱਲ ੧੦੦ ਮੀਲ ਚੌੜਾ ਹੈ. ਇਸ ਦਾ ਜਿਕਰ ਅਥਰਵਵੇਦ ਵਿੱਚ ਆਇਆ ਹੈ। ੨. ਦੇਖੋ, ਕੰਧਾਰ। ੩. ਦੇਖੋ, ਗਾਂਧਾਰ.


ਵਿ- ਸੁਗੰਧ ਵਾਲਾ.


ਦੇਖੋ, ਗਾਂਧਾਰੀ.