ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪਾਲਿ (ਰੋਕ) ਹੈ ਜਿਸ ਦੇ ਸੰਮੁਖ. "ਪਾਲਿ ਸਮੁਹਾ ਸਰਵਰੁ ਭਰਾ, ਪੀ ਨ ਸਕੈ ਕੋਈ ਨੀਰੁ." (ਸ. ਕਬੀਰ) ਹਰਿਨਾਮ ਜਲ, ਅਤੇ ਹੌਮੈ ਦੀ ਸਾਮ੍ਹਣੇ ਵੱਟ। ੨. ਕੰਢੇ ਤੀਕ. ਲਬਾਲਬ.


ਪਾਲਨ ਕੀਤੀ. "ਅਨਿਕ ਜਤਨ ਕਰਿ ਕਾਇਆ ਪਾਲੀ." (ਗਉ ਕਬੀਰ) ੨. ਕ੍ਰਿ. ਵਿ- ਪੱਲੇ. ਲੜ. "ਲਾਵੈ ਆਪਨ ਪਾਲੀ." (ਧਨਾ ਮਃ ੪) ਆਪਣੇ ਲੜ ਲਾਵੈ। ੩. ਸੰਗ੍ਯਾ- ਮਗਧ ਦੇਸ਼ ਦੀ ਪੁਰਾਣੀ ਪ੍ਰਾਕ੍ਰਿਤ ਭਾਸਾ, ਜਿਸ ਦਾ ਜਨਮ ਸੰਸਕ੍ਰਿਤ ਤੋਂ ਹੋਇਆ, ਇਸ ਦਾ ਪ੍ਰਚਾਰ ਹੋਣ ਲੰਕਾ Ceylon ਵਿੱਚ ਕੁਝ ਪਾਇਆ ਜਾਂਦਾ ਹੈ. ਬੌੱਧ ਧਰਮ ਦੇ ਬਹੁਤ ਗ੍ਰੰਥ ਇਸ ਭਾਸਾ ਵਿੱਚ ਲਿਖੇ ਹੋਏ ਹਨ. ਪਾਲੀ ਦਾ ਕੋਸ਼ R. C. Chilzers ਦਾ ਬਣਾਇਆ ਉੱਤਮ ਹੈ। ੪. ਸੰ. पालिन ਵਿ- ਪਾਲਨ ਕਰਤਾ. ਪਰਵਰਿਸ਼ ਕਰਨ ਵਾਲਾ। ੫. ਸੰਗ੍ਯਾ- ਪਸ਼ੂਆਂ ਦਾ ਰਾਖਾ.


ਅੰ. Politics ਰਾਜਸ਼ਾਸਨ ਵਿਦ੍ਯਾ. ਨੀਤਿਸ਼ਾਸਤ੍ਰ.


ਸੰਗ੍ਯਾ- ਪਲੰਗ. ਸੇਜਾ. ਦੇਖੋ, ਕੂਰਮਾ.


ਵਿ- ਪਾਲਿਆ ਹੋਇਆ. ਪਾਲਿਤ. ਪਾਲਤੂ.


ਪਾਲਦਾ ਹੈ. "ਪਾਲੇ ਬਾਲਕ ਵਾਗਿ ਦੇਕੈ ਆਪਿ ਕਰ." (ਵਾਰ ਰਾਮ ੨. ਮਃ ੫) ੨. ਕ੍ਰਿ. ਵਿ- ਪੱਲੇ (ਝੋਲੀ) ਵਿੱਚ.