ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਅਜੇਹੀ ਹਾਰ ਦੇਣੀ ਕਿ ਫੇਰ ਮੁਕ਼ਾਬਲਾ ਨਾ ਕਰ ਸਕੇ, ਜਿਵੇਂ ਖੱਟੇ ਦੰਦ ਚੱਬਣ ਵਿੱਚ ਅਸਮਰਥ ਹੋ ਜਾਂਦੇ ਹਨ.


ਸੰਗ੍ਯਾ- ਦੰਦ ਦਾ ਟੁਕੜਾ. ਹਾਥੀਦੰਦ ਦਾ ਖੰਡ. "ਦੰਦਖੰਡ ਕੀਤੇ ਰਾਸਿ." (ਆਸਾ ਅਃ ਮਃ ੧)


ਸ਼੍ਰਾੱਧ ਆਦਿਕਾਂ ਵਿੱਚ ਭੋਜਨ ਕਰਾਉਣ ਪਿੱਛੋਂ ਦਿੱਤੀ ਹੋਈ ਬ੍ਰਾਹਮਣਾਂ ਨੂੰ ਦਕ੍ਸ਼ਿਣਾ. ਪਿਤਰਾਂ ਨੂੰ ਅੰਨ ਆਦਿਕ ਸਾਮਗ੍ਰੀ ਬ੍ਰਾਹਮਣਾਂ ਦ੍ਵਾਰਾ ਪੁਚਾਣ ਦਾ ਨਿਸ਼ਚਾ ਰੱਖਣ ਵਾਲੇ ਹਿੰਦੂ ਖਿਆਲ ਕਰਦੇ ਹਨ ਕਿ ਪਿਤਰਾਂ ਦੀ ਤ੍ਰਿਪਤੀ ਲਈ ਜੋ ਬ੍ਰਾਹਮਣਾਂ ਨੇ ਭੋਜਨ ਕਰਨ ਵੇਲੇ ਸਾਡੇ ਹਿਤ ਵਾਸਤੇ ਦੰਦ ਘਸਾਏ ਹਨ, ਉਸ ਦੇ ਬਦਲੇ ਭੇਟਾ ਦੇਣੀ ਯੋਗ ਹੈ.