ਸੰਗ੍ਯਾ- ਪਕ੍ਸ਼੍. ਪੰਖ. ਖੰਭ. "ਨਿਕਸੁ ਰੇ ਪੰਖੀ, ਸਿਮਰੁ ਹਰਿ ਪਾਂਖ." (ਗਉ ਮਃ ੫)
ਪੰਗੁ. ਪਿੰਗਲਾ. ਪਾਦ ਰਹਿਤ.
ਸੰਗ੍ਯਾ- ਪੰਗਵਾਲ. ਚੰਬੇ ਰਾਜ ਦੇ ਪਾਂਗੀ ਇ਼ਲਾਕ਼ੇ ਦੇ ਵਸਨੀਕ. ਦੇਖੋ, ਨਾਂਗਲੂ.
¹ ਸੰ. पञ्चे- ਪੰਚ. ਵਿ- ਚਾਰ ਤੋਂ ਇੱਕ ਅਧਿਕ. ਪੰਜ. "ਪਾਂਚ ਤਤੁ ਕੋ ਤਨੁ ਰਚਿਓ." (ਸਃ ਮਃ ੯) ੨. ਸੰਗ੍ਯਾ- ਪੰਚ. ਪੈਂਚ. ਨੰਬਰਦਾਰ. ਦੇਖੋ, ਪਾਂਚਚੌਤਰਾ। ੩. ਪੰਨਾ. ਨਗੀਨਾ. "ਪਾਂਚ ਕਾਂਚ ਨਹਿ ਹੋਇ." (ਵਿੰਦ੍ਰ) ਕੱਚ ਪੰਨਾ ਨਹੀਂ ਹੋ ਸਕਦਾ। ੪. ਪਾਜ. ਮੁਲੰਮਾ. "ਰਾਖਤ ਸਾਚ ਪਾਂਚ ਉਘਰਾਈ." (ਗੁਪ੍ਰਸੂ) ੫. ਪੰਜ ਸੰਖ੍ਯਾ ਵਾਲੇ ਪਦਾਰਥ. ਦੇਖੋ, ਅਗਲੇ ਸ਼ਬਦ.
ਦੇਖੋ, ਪਾਚਉ ੧. ਅਤੇ ਪੰਚਾਮ੍ਰਿਤ.
nan
ਦੇਖੋ, ਪੰਜ ਸਸਤ੍ ਅਤੇ ਪੰਜ ਹਥਿਆਰ. ਗੁਰੁਸੋਭਾ ਗ੍ਰੰਥ ਵਿੱਚ ਦਸ਼ਮੇਸ਼ ਦੇ ਹਜ਼ੂਰੀ ਕਵਿ ਸੈਨਾਪਤਿ ਲਿਖਦੇ ਹਨ-#ਮਾਰੇ ਸ਼ਮਸ਼ੇਰਨ ਕੇ ਲੋਥਨ ਪੈ ਲੋਬ ਡਾਰੀ#ਤੀਰਨ ਕੇ ਮਾਰੇ ਕਹੂੰ ਧੀਰਜ ਨ ਧਰਹੀਂ,#ਮਾਰੇ ਬੰਦੂਕਨ ਕੇ ਦੀਨੇ ਅਸਵਾਰ ਡਾਰ#ਨੇਜਨ ਕੇ ਮਾਰੇ ਨਰ ਧਰਨੀ ਪੈ ਪਰਹੀਂ,#ਮਾਰੇ ਜਮਧਾਰਨ ਕੇ ਜੀਵਨ ਕੇ ਨਾਹਿ ਮੂਲ#ਬਾਂਧੇ ਹਥਿਆਰ ਪਾਂਚ ਖਾਲਸਾ ਜੀ ਲਰਹੀਂ. ×××#ਅਰਥਾਤ- ਕ੍ਰਿਪਾਣ, ਤੀਰਕਮਾਨ, ਬੰਦੂਕ, ਨੇਜ਼ਾ ਅਤੇ ਕਟਾਰ.
ਪੰਚਾਯਤ (ਪੈਂਚਾਂ) ਦੇ ਬੈਠਣ ਦਾ ਚਬੂਤਰਾ. ਉਹ ਚੌਤਰਾ, ਜਿਸ ਪੁਰ ਪਿੰਡ ਦੇ ਇਨਸਾਫ ਲਈ ਚੌਧਰੀ ਬੈਠਣ. "ਪਾਂਚਚੌਤਰੋ ਛੋਰ ਚੌਧਰੀ ਆਇਓ." (ਚਰਿਤ੍ਰ ੧੫੬)
nan
nan
ਪੰਜ ਗ੍ਯਾਨਇੰਦ੍ਰਿਯ, ਜੋ ਨਾਰਦ ਵਾਂਙ ਚੈਨ ਨਾਲ ਨਹੀਂ ਬੈਠਦੇ. ਮਹਾ ਚੰਚਲ. ਦੇਖੋ, ਨਾਰਦ. "ਪਾਂਚਨਾਰਦ ਕੈ ਸੰਗਿ ਬਿਧਿਵਾਰਿ." (ਗੌਂਡ ਕਬੀਰ) ਪੰਜ ਗ੍ਯਾਨਇੰਦ੍ਰੀਆਂ ਨਾਲ ਵਿਧੀ ਹੋਈ ਹੈ.