ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. दम्पती. ਸੰਗ੍ਯਾ- ਇਸ ਪੁਰੁਸ (ਪਤਿ ਪਤਨੀ) ਦਾ ਜੋੜਾ.


ਸੰਗ੍ਯਾ- ਦੰਭ. ਪਾਖੰਡ। ੨. ਦੇਖੋ, ਦਫਨ.


ਸੰਗ੍ਯਾ- ਦੰਭਕਰਮ. ਪਾਖੰਡਕ੍ਰਿਯਾ। ੨. ਧੋਖੇਬਾਜ਼ੀ. "ਸੰਧਿਆਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ." (ਸਾਰ ਮਃ ੫) ਜਿਵੇਂ ਸਫਰੀ (ਮਾਹੀਗੀਰ) ਮਛੀ ਫੜਨ ਲਈ ਅਚਲ ਹੋਕੇ ਬੈਠਦਾ ਅਰ ਮਾਸ ਅੰਨ ਆਦਿਕ ਦਾ ਲਾਲਚ ਦੇਕੇ ਜੀਵਾਂ ਨੂੰ ਫਸਾਉਂਦਾ ਹੈ, ਤਿਵੇਂ ਹੀ ਪਾਖੰਡੀ ਲੋਗ ਧਾਰਮਿਕ ਕਰਮਾਂ ਦੀ ਆੜ ਵਿਚ ਲੋਕਾਂ ਦਾ ਸ਼ਿਕਾਰ ਕਰਦੇ ਹਨ.


ਸੰ. दभ्. ਅਤੇ दम्भ्. ਧਾ- ਠਗਣਾ, ਚੀਰਨਾ, ਇਕੱਠਾ ਕਰਨਾ। ੨. ਸੰਗ੍ਯਾ- ਪਾਖੰਡ. ਢੋਂਗ ਰਚਣ ਦੀ ਕ੍ਰਿਯਾ। ੩. ਛਲ. ਕਪਟ.


ਦੰਭ- ਅਰੀ. ਵਿ- ਪਾਖੰਡ ਦਾ ਵੈਰੀ. ਪਾਖੰਡ- ਵਿਨਾਸ਼ਕ। ੨. ਸੰਗ੍ਯਾ- ਗੁਰੂ ਨਾਨਕਦੇਵ. "ਬੋਲੇ ਸ਼੍ਰੀ ਦੰਭਾਰੀ." (ਨਾਪ੍ਰ)


ਸੰ. दम्भिन्. ਵਿ- ਪਾਖੰਡੀ। ੨. ਕਪਟੀ. ਛਲੀਆ.


ਦੇਖੋ, ਦਮ। ੨. ਦੇਖੋ, ਦਾਮ। ੩. ਸੰ. द्रम्म्. ਸੋਲਾਂ ਪੈਸਾ ਭਰ ਤੋਲ। ੪. ਭਾਈ ਗੁਰਦਾਸ ਜੀ ਨੇ ਪੈਸੇ ਨੂੰ ਦੰਮ ਲਿਖਿਆ ਹੈ. "ਤ੍ਰੈ ਵੀਹਾਂ ਦੇ ਦੰਮ ਲੈ ਇੱਕ ਰੁਪਈਆ." (ਭਾਗੁ)