ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪੰਧ (ਰਾਹ) ਜਾਣ ਵਾਲਾ ਰਾਹੀ. ਪਾਂਥ.


ਸੰਗ੍ਯਾ- ਪੈਰ ਅਟਕਾਇਆ ਜਾਵੇ ਜਿਸ ਵਿੱਚ, ਰਕਾਬ. ਪਾਂਵੜਾ। ੨. ਜੋੜਾ. ਜੁੱਤਾ। ੩. ਮਕਾਨ ਅੱਗੇ ਵਿਛਾਇਆ ਉਹ ਫ਼ਰਸ਼, ਜਿਸ ਪੁਰ ਸਨਮਾਨ ਯੋਗ੍ਯ ਪਰਾਹੁਣਾ ਪੈਰ ਰੱਖਕੇ ਆਵੇ. ਪਾਂਵੜਾ. "ਬੀਥਿਨ ਮੇ ਪਾਂਵਟੇ ਪਰਤ ਜਾਤ" (ਰਘੁਨਾਥ) ੪. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਨਾਹਨ ਤੋਂ ਕਿਆਰ ਦੂਨ ਵਿੱਚ ਜ਼ਮੀਨ ਲੈਕੇ ਸੰਮਤ ੧੭੪੨ ਵਿੱਚ ਜਮਨਾ ਦੇ ਕਿਨਾਰੇ ਇੱਕ ਕਿਲਾ ਬਣਾਇਆ, ਜਿਸ ਦਾ ਨਾਮ ਪਾਂਵਟਾ ਰੱਖਿਆ. ਭੰਗਾਣੀ ਦਾ ਜੰਗ ਇਸ ਕਿਲੇ ਵਿੱਚ ਰਹਿਣ ਸਮੇਂ ਹੀ ਹੋਇਆ ਸੀ, ਜਿਸ ਦਾ ਜਿਕਰ ਵਿਚਿਤ੍ਰ ਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਹੈ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ-#"ਪਾਵ ਟਿਕ੍ਯੋ ਸਤਗੁਰੂ ਕੋ ਆਨਦਪੁਰ ਤੇ ਆਇ।#ਨਾਮ ਧਰ੍ਯੋ ਇਸ ਪਾਂਵਟਾ ਸਭ ਦੇਸਨ ਪ੍ਰਗਟਾਇ।।#(ਗੁਪ੍ਰਸੂ)#ਭਾਗਵਤ ਦੇ ਦਸਮ ਸਕੰਧ ਦਾ ਅਨੁਵਾਦ ਭੀ ਪਾਵਟੇ ਰਹਿਣ ਸਮੇਂ ਹੋਇਆ ਹੈ, ਯਥਾ-#"ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ,#ਅਵਰ ਵਾਸਨਾ ਨਾਹਿ ਪ੍ਰਭੁ ਧਰਮਜੁੱਧ ਕੇ ਚਾਇ,#ਸਤ੍ਰੈ ਸੈ ਪੈਤਾਲਿ ਮੇ ਸਾਵਨ ਸੁਦਿ ਤਿਥਿ ਦੀਪ,#ਨਗਰ ਪਾਂਵਟਾ ਸੁਭ ਕਰਨ ਸੁਮਨਾ ਬਹੈ ਸਮੀਪ."#(ਕ੍ਰਿਸਨਾਵ ੨੩੯੦)¹#ਪਾਂਵਟੇ ਦੇ ਆਸ ਪਾਸ ਸਤਿਗੁਰ ਦੇ ਵਿਰਾਜਣ ਦੇ ਚਾਰ ਅਸਥਾਨ ਹੋਰ ਭੀ ਹਨ, ਪਰ ਵਡਾ ਗੁਰਦ੍ਵਾਰਾ ਇੱਕੋ ਹੈ. ਇਸ ਨੂੰ ੧੨੫ ਰੁਪਯੇ ਸਾਲਾਨਾ ਰਿਆਸਤ ਪਟਿਆਲੇ ਤੋਂ, ੧੧੧ ਰੁਪਯੇ ਰਿਆਸਤ ਨਾਹਨ ਤੋਂ, ੨੫ ਰੁਪਯੇ ਰਿਆਸਤ ਬੂੜੀਏ ਤੋਂ, ੧੮. ਰੁਪਯੇ ਨਾਭੇ ਤੋ, ੭੨ ਰੁਪਯੇ ਰਿਆਸਤ ਕਲਸੀਆ ਤੋਂ, ੧੦. ਰੁਪਯੇ ਸਰਦਾਰ ਭਰੋਲੀ ਤੋਂ ਮਿਲਦੇ ਹਨ, ਅਰ ਚਾਰ ਸੌ ਪੱਚੀ ਵਿੱਘੇ ਜ਼ਮੀਨ ਰਿਆਸਤ ਨਾਹਨ ਵੱਲੋਂ ਮੁਆਫ ਹੈ. ਇੱਥੇ ਕਲਗੀਧਰ ਦੀ ਇੱਕ ਤਲਵਾਰ ਸੀ, ਜੋ ਹੁਣ ਰਾਜਾ ਸਾਹਿਬ ਨਾਹਨ ਪਾਸ ਹੈ. ਵੈਸਾਖੀ ਨੂੰ ਗੁਰਦ੍ਵਾਰੇ ਮੇਲਾ ਹੁੰਦਾ ਹੈ. ਇਹ ਅਸਥਾਨ ਰਿਆਸਤ ਨਾਹਨ, ਤਸੀਲ ਪਾਂਵਟਾ, ਥਾਣਾ ਮਾਜਰਾ ਵਿੱਚ ਹੈ. ਰੇਲਵੇ ਸਟੇਸ਼ਨ ਜਗਾਧਰੀ ਤੋਂ ੩੦ ਮੀਲ ਉੱਤਰ ਪੂਰਵ ਹੈ.


ਸੰਗ੍ਯਾ- ਪੈਰਾਂ ਵੱਲ ਦਾ ਬੰਧਨ. ਮੰਜੇ ਦੀ ਦਾਮਨ (ਦਾਉਣ). ੨. ਪਾਂਇਂਦ ਦਾ ਪਾਸਾ. "ਪਾਂਵਦ ਬੈਠ ਮੂਕਿਯਨ ਮਾਰੈ." (ਚਰਿਤ੍ਰ ੨੯੪)


ਸੰਗ੍ਯਾ- ਪਊਏ. ਖੜਾਉਂ. ਪਾਦੁਕਾ, ਜੋ ਪੈਰ ਵਿੱਚ ਧਾਰਣ ਕੀਤੀ ਜਾਵੇ.


ਜਿਸ ਵਿੱਚ ਪੈਰ ਅੜਾਇਆ ਜਾਵੇ, ਰਕਾਬ. ਦੇਖੋ, ਪਾਵਟਾ ੧. "ਸਹਜ ਕੈ ਪਾਵੜੈ ਪਗੁ ਧਰਿਲੀਜੈ." (ਗਉ ਕਬੀਰ) ੨. ਦੇਖੋ, ਪਾਂਵਟਾ ੩.


ਸੰਗ੍ਯਾ- ਪ੍ਰਿਯ. ਪਿਤਾ. "ਪਿਉ ਦੇ ਨਾਹਿ ਪਿਆਰ ਤੁੱਲਿ." (ਭਾਗੁ) ੨. ਪਤਿ. ਸ੍ਵਾਮੀ. ਆਕ਼ਾ


ਸੰਗ੍ਯਾ- ਪਿਤਾ ਦਾ ਉਕਸ੍‌ (ਘਰ). ਪਿਤਾ- ਗ੍ਰਿਹ. ਬਾਪ ਦਾ ਘਰ.


ਫ਼ਾ. [پیوند] ਪੈਵੰਦ. ਸੰ. ਪਿਬ੍‌ਦ. ਸੰਗ੍ਯਾ- ਜੋੜ ਲਾਉਣ ਦੀ ਕ੍ਰਿਯਾ। ੨. ਇੱਕ ਬੂਟੇ ਦਾ ਦੂਜੇ ਦੀ ਸ਼ਾਖ ਪੁਰ ਛੱਲਾ ਅੱਖ ਆਦਿ ਦਾ ਚੜ੍ਹਾਉਣਾ. ਦੇਖੋ, ਪੈਵਸ੍ਤਨ.


ਵਿ- ਪੈਵੰਦੀ. ਜਿਸ ਨੂੰ ਜੋੜ ਲਾਇਆ ਗਿਆ ਹੈ. Graftez