ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਸੂਤ ਵੱਟਣ ਦਾ ਲਾਟੂ. ਢੇਰਨਾ। ੨. ਮੋਟੀ ਜੂੰ. ਵਡੀ ਯੂਕਾ.
ਸੰਗ੍ਯਾ- ਛੋਟਾ ਢੇਰ. "ਅੰਬਾਰ. "ਦੂਜੇਭਾਵ ਕੀ ਮਾਰਿ ਵਿਡਾਰੀ ਢੇਰੀ." (ਵਾਰ ਬਿਹਾ ਮਃ ੪) ੨. ਵਿ- ਅਹੰਕਾਰੀ. "ਢੇਰੀ ਜਾਮੈ, ਜਮਿ ਮਰੈ." (ਬਾਵਨ)
ਕ੍ਰਿ- ਮਨੋਰਾਜ ਦੀ ਰਚਨਾ ਮਿਟਾਉਣੀ. ਸੰਕਲਪ ਤ੍ਯਾਗਣਾ। ੨. ਹੌਸਲਾ ਹਾਰਨਾ। ੩. ਖ਼ੁਦੀ ਦਾ ਤ੍ਯਾਗ ਕਰਨਾ. "ਢੇਰੀ ਢਾਹਹੁ ਸਾਧ ਸੰਗਿ." (ਬਾਵਨ)
ਡਿੰਗ. ਸੰਗ੍ਯਾ- ਪ੍ਰਿਥਿਵੀ. ਜ਼ਮੀਨ। ੨. ਰੋੜੀ. ਡਲੀ. ਦੇਖੋ. ਢੇਲਾ.
ਡਿੰਗ. ਸੰਗ੍ਯਾ- ਰਾਜਾ. ਢੇਲੜੀ (ਪ੍ਰਿਥਿਵੀ) ਦਾ ਸ੍ਵਾਮੀ। ੨. ਜਿਮੀਂਦਾਰ.
(for grain, seed) to be attacked, infested by ਢੋਰਾ
drum (musical instrument); drum (large cylindrical container) barrel; dust-bin, garbage can; lover, beloved, (male only) paramour
noise of drum and other instruments; revelry, festivity
small two-faced drum (musical instrument)