ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅੰਬਾਂ ਦਾ ਬਾਗ਼. ਆਮ੍ਰਰਾਜਿ. ਅੰਬਾਂ ਦੀ ਕਤਾਰ.


ਅ਼. [امراض] ਅਮਰਾਜ. ਸੰਗ੍ਯਾ- ਮਰਜ (ਰੋਗ) ਦਾ ਬਹੁ ਵਚਨ.


ਦੇਖੋ, ਅਮਰਪਤਿ.


ਸੰਗ੍ਯਾ- ਗ੍ਯਾਨ ਪਦਵੀ. ਆਤਮਗ੍ਯਾਨ ਦੀ ਦਸ਼ਾ. "ਅਮਰਾਪਦ ਪਾਵੈ". (ਤਿਲੰ ਮਃ ੧) ੨. ਵਿ- ਅਵਿਨਾਸ਼ੀ ਪਦਵੀ. ਜੋ ਅਧਿਕਾਰ ਕਦੇ ਨਾਸ ਨਾ ਹੋਵੇ। ੩. ਗੁਰੂ ਅਮਰ ਦੇਵ ਦੀ ਉੱਚ ਪਦਵੀ. "ਅਮਰਾਪਦ ਗੁਰੁ ਅੰਗਦ ਹੁੰ." (ਭਾਗੁ)


ਦੇਖੋ, ਅਮਰਪੁਰਿ. "ਅਮਰਾਪੁਰ ਬਾਸਾ ਕਰਹੁ." (ਸ. ਕਬੀਰ) ੨. ਗੁਰੂ ਅਮਰ ਦੇਵ ਦੀ ਸਭਾ. "ਅਕਥ ਕਥਾ ਅਮਰਾਪੁਰੀ." (ਸਵੈਯੇ ਮਃ ੪. ਕੇ) ੩. ਗੋਇੰਦਵਾਲ.


ਯੌ- ਅਮਰ- ਅਰ੍‍ਦਨ. ਦੇਵਤਿਆਂ ਦੇ ਮਾਰਣ ਵਾਲੇ ਦੈਤ. "ਕੋਪ ਅਨੇਕ ਭਰੇ ਅਮਰਾਰਦਨ ਆਨ ਪਰੇ ਕਰਵਾਰ ਉਘਾਰੇ." (ਚਰਿਤ੍ਰ ੫੨)


ਯੌ- ਅਮਰ (ਦੇਵਤਿਆਂ) ਦੇ ਅਰ੍‍ਦਨ (ਨਾਸ਼ ਕਰਣ ਵਾਲੇ) ਦੈਤ, ਉਨ੍ਹਾਂ ਦੇ ਵੈਰੀ ਦੇਵਤਾ. (ਸਨਾਮਾ)


ਸੰਗ੍ਯਾ- ਅਮਰ- ਅਰਿ. ਦੈਤ. ਦੇਵਤਿਆਂ ਦੇ ਵੈਰੀ.


ਸੰਗ੍ਯਾ- ਅਮਰ- ਆਲਯ. ਦੇਵਤਿਆਂ ਦਾ ਘਰ. ਸੁਰਗ.


ਸੰਗ੍ਯਾ- ਦੇਵਪੁਰੀ. ਇੰਦ੍ਰ ਦੀ ਰਾਜਧਾਨੀ. ਪੁਰਾਣਾਂ ਵਿੱਚ ਇਸ ਦਾ ਘੇਰਾ ਅੱਠ ਸੌ ਮੀਲ ਦੱਸਿਆ ਹੈ. "ਨਿਰਖ ਲੰਕ ਅਮਰਾਵਤਿ ਲਾਜੀ." (ਵਿਚਿਤ੍ਰ) ੨. ਮਦਰਾਸ ਦੇ ਇਲਾਕੇ ਗੁੰਤੂਰ ਜਿਲੇ ਵਿੱਚ ਇੱਕ ਨਗਰੀ, ਜੋ ਕ੍ਰਿਸਨਾ ਨਦੀ ਦੇ ਕਿਨਾਰੇ ਹੈ, ਇਹ ਕਿਸੇ ਸਮੇਂ ਅੰਧ੍ਰ ਦੇਸ ਦੀ ਰਾਜਧਾਨੀ ਸੀ. ਇਸ ਨੂੰ ਈਸਵੀ ਬਾਰ੍ਹਵੀਂ ਸਦੀ ਵਿੱਚ ਸੂਰਜ ਦੇਵ ਉੜੀਸੇ ਦੇ ਰਾਜੇ ਨੇ ਆਪਣੀ ਰਾਜਧਾਨੀ ਬਣਾਇਆ.