ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
same as ਥਿੰਧਾ ; greasiness, oiliness, unctuousness, lubricity
ਸੰਗ੍ਯਾ- ਮਿਆਨ. ਨਯਾਮ. "ਗੁਣ ਕੀ ਥੇਕੈ ਵਿਚਿ ਸਮਾਇ." (ਵਾਰ ਰਾਮ ੧. ਮਃ ੧) ੨. ਗੁਥਲੀ. ਥੈਲੀ.
ਸੰਗ੍ਯਾ- ਸ੍ਥਿਤ ਹੋਣ ਦਾ ਠਿਕਾਣਾ. ਠਹਿਰਨ ਦੀ ਥਾਂ। ੨. ਸਹੇਟ. ਮੁਲਾਕ਼ਾਤ ਲਈ ਮੁਕ਼ੱਰਰ ਕੀਤੀ ਥਾਂ.
ਸੰਗ੍ਯਾ- ਉਜੜੇ ਹੋਏ ਪਿੰਡ ਦਾ ਥਾਂ. ਵੈਰਾਨ ਹੋਇਆ ਨਗਰ। ੨. ਨਗਰ. ਪਿੰਡ. ਇਸ ਦਾ ਮੂਲ ਫ਼ਾਰਸੀ ਦੇਹ ਹੈ. "ਉਜੜ ਥੇਹੁ ਵਸਾਇਓ." (ਸ੍ਰੀ ਮਃ ੫. ਪੈਪਾਇ) ਵਿਕਾਰਾਂ ਦਾ ਤਬਾਹ ਕੀਤਾ ਸ਼ਰੀਰ ਨਗਰ, ਸ਼ੁਭਗੁਣਾਂ ਨਾਲ ਆਬਾਦ ਕੀਤਾ ਹੈ. "ਗੁਰਿ ਸਚੈ ਬਧਾ ਥੇਹੁ." (ਵਾਰ ਸੋਰ ਮਃ ੪) "ਮਾਲੁ ਖਜਾਨਾ ਥੇਹੁ ਘਰੁ." (ਗਉ ਮਃ ੫) ੩. ਅਸਥਾਨ. ਠਿਕਾਣਾ. "ਨਿਹਚਲੁ ਤੁਧ ਥੇਹੁ." (ਵਾਰ ਜੈਤ) ੪. ਸ੍ਥਿਤਿ. ਕ਼ਾਇਮੀ. "ਚਾਰ ਦਿਹਾੜੈ ਥੇਹੁ." (ਭਾਗੁ)
ਦੇਖੋ, ਥੜੀ। ੨. ਛੋਟਾ ਥੇਹ. ਦੇਖੋ, ਥੇਹੁ। ੩. ਮੁਕਤਸਰ ਤੋਂ ੧੨. ਕੋਹ ਦੱਖਣ ਇੱਕ ਪਿੰਡ. ਦੇਖੋ, ਜੰਡ ਸਾਹਿਬ ੪.