ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫ਼ਾ. [یاب] ਯਾਫ਼ਤਨ ਦਾ ਅਮਰ. ਪਾ. ਪ੍ਰਾਪਤ ਕਰ। ੨. ਵਿ- ਪਾਉਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ ਕਾਮਯਾਬ। ੩. ਹਾਸਿਲ. ਪ੍ਰਾਪਤ ਹੋਇਆ. ਜੈਸੇ- ਕਾਮਯਾਬ, ਨਾਯਾਬ.
ਫ਼ਾ. [یابد] ਪਾਉਂਦਾ (ਮਾਲੂਮ) ਕਰਦਾ ਹੈ. ਲੱਭਦਾ ਹੈ.
ਫ਼ਾ. [یابِندہ] ਵਿ- ਪ੍ਰਾਪ੍ਤ ਕਰਨ ਵਾਲਾ. ਲੱਭਣ ਵਾਲਾ. ਮਾਲੂਮ ਕਰਨ ਵਾਲਾ.
ਫ਼ਾ. [یابوُ] ਸੰਗ੍ਯਾ- ਟੱਟੂ. ਛੋਟੇ ਕੱਦ ਦਾ ਘੋੜਾ.
ਫ਼ਾ. [یافتم] ਮੈ ਪਾਇਆ. ਮੈਂ ਪ੍ਰਾਪਤ ਕੀਤਾ (ਲੱਭਿਆ).
ਫ਼ਾ. [یافتی] ਤੂੰ ਪ੍ਰਾਪਤ ਕੀਤਾ.
proper, fit, right, valid, reasonable, adequate; suffix meaning joined with, provided with