ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤੇਹਣ.


ਦੇਖੋ, ਤ੍ਰੈਗੁਣ.


ਸੰ. ਸੰਗ੍ਯਾ- ਤਿੰਨ ਅਗਨੀਆਂ ਦਾ ਸਮੁਦਾਯ. ਦੇਖੋ, ਤਿੰਨ ਅਗਨੀਆਂ। ੨. ਦੂਜਾ ਯੁਗ. "ਤ੍ਰੇਤੈ ਇਕ ਕਲ ਕੀਨੀ ਦੂਰਿ." (ਰਾਮ ਮਃ ੪) ਪੁਰਾਣਾਂ ਅਨੁਸਾਰ ਤ੍ਰੇਤੇ ਵਿੱਚ ਧਰਮ ਦੇ ਤਿੰਨ ਚਰਣ ਹੁੰਦੇ ਹਨ. ਦੇਖੋ, ਯੁਗ.


ਲਿਖਾਰੀ ਨੇ ਭੁੱਲਕੇ ਸ਼ਸਤ੍ਰਨਾਮਮਾਲਾ ਵਿੱਚ "ਤ੍ਰਾਤਾਂਤਕ" ਦੀ ਥਾਂ ਤ੍ਰੇਤਾਂਤਕ ਲਿਖਿਆ ਹੈ. ਦੇਖੋ, ਸਨਾਮਾ ੩੯੫. ਤ੍ਰਾਤ੍ਰਿ- ਅੰਤਕ. ਤ੍ਰਾਤਿ (ਪ੍ਰਿਥਿਵੀ) ਦਾ ਅੰਤ ਕਰਨ ਵਾਲਾ ਜਲ। ੨. ਤ੍ਰੇਤੇ ਯੁਗ ਦਾ ਅੰਤ ਕਰਨ ਵਾਲਾ ਦ੍ਵਾਪਰ.