ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਪ੍ਰਤਿਬਿੰਬ. ਅ਼ਕਸ. "ਜੋਗੀ ਕੀ ਝਾਂਈਂ ਦਰਸਾਈ." (ਚਰਿਤ੍ਰ ੧੪੩)
ਸੰਗ੍ਯਾ- ਭੁਲੇਖਾ. ਧੋਖਾ. ਛਲ। ੨. ਧੋਖੇ ਲਈ ਦਾਬਾ ਮਾਰਨਾ। ੩. ਯੂ. ਪੀ. ਵਿੱਚ ਇੱਕ ਨਗਰ, ਜਿਸ ਦਾ ਪੁਰਾਣਾ ਨਾਮ 'ਬਲਵੰਤਨਗਰ' ਹੈ. ਇਹ ਓਰਛਾ ਦੇ ਰਾਜਾ ਬੀਰਸਿੰਘ ਨੇ ੧੬੧੩ ਵਿੱਚ ਵਸਾਇਆ ਸੀ. ਝਾਂਸੀ ਕਲਕੱਤੇ ਤੋਂ ੧੯੯ ਅਤੇ ਮੁੰਬਈ ਤੋਂ ੭੦੨ ਮੀਲ ਹੈ. ਜੀ. ਆਈ. ਪੀ. ਰੇਲਵੇ ਦਾ ਭਾਰੀ ਸਟੇਸ਼ਨ ਹੈ. ਇਸ ਥਾਂ ਅੰਗ੍ਰੇਜ਼ੀ ਛਾਉਂਣੀ ਭੀ ਹੈ.
ਸੰ. ਝਟਿ. ਸੰਗ੍ਯਾ- ਛੋਟਾ ਝਾੜ. ਕੰਡੇਦਾਰ ਛੋਟਾ ਬੂਟਾ.
ਪਿੰਡ 'ਤਰਗੇ' (ਜਿਲਾ ਲਹੌਰ, ਤਸੀਲ ਥਾਣਾ ਕੁਸੂਰ) ਤੋਂ ਪੱਛਮ ਦਿਸ਼ਾ ਪੌਣ ਮੀਲ ਦੇ ਕ਼ਰੀਬ ਸ਼੍ਰੀ ਗੁਰੂ ਅਮਰਦਾਸ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਕੁਸੂਰ ਨੂੰ ਜਾ ਰਹੇ ਸਨ, ਤਾਂ 'ਕਾਦੀਵਿੰਡ'¹ ਦੇ ਲੋਕਾਂ ਨੇ ਪ੍ਰੇਮ ਪ੍ਰਗਟ ਕੀਤਾ. ਬੇਨਤੀ ਮੰਨਕੇ ਗੁਰੂ ਜੀ ਇੱਥੇ ਠਹਿਰ ਗਏ. ਛੋਟਾ ਜਿਹਾ ਅਸਥਾਨ ਬਣਿਆ ਹੋਇਆ ਹੈ. ਪਾਸ ਹੀ ਉਹ ਬਿਰਛ ਮੌਜੂਦ ਹਨ, ਜਿਨ੍ਹਾਂ ਨਾਲ ਗੁਰੂ ਜੀ ਦੇ ਘੋੜੇ ਦੀ ਅਗਾੜੀ ਪਛਾੜੀ ਬੱਧੀ ਸੀ. ਕੋਲ ਇੱਕ ਪੱਕਾ ਦਾਲਾਨ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਗੁਰਦ੍ਵਾਰੇ ਨਾਲ ਢਾਈ ਘੁਮਾਉਂ ਜ਼ਮੀਨ ਭਾਈ ਸੁਲੱਖਣ ਸਿੰਘ ਜੀ. "ਕਾਦੀਪਿੰਡ" ਵਾਲੇ ਵੱਲੋਂ ਹੈ. ਢਾਈ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਮੇਲਾ ਵੈਸਾਖੀ ਨੂੰ ਲਗਦਾ ਹੈ. ਇਹ ਥਾਂ ਰੇਲਵੇ ਸਟੇਸ਼ਨ ਕੁਸੂਰ ਤੋਂ ਈਸ਼ਾਨ ਕੋਣ ਚਾਰ ਮੀਲ ਦੇ ਕ਼ਰੀਬ ਹੈ.
ਵਿ- ਝਾੜਨ ਵਾਲਾ। ੨. ਧਨ ਖੋਹਣ ਵਾਲਾ। ੩. ਸੰਗ੍ਯਾ- ਮਕਾਨ ਝਾੜਨ ਦੀ ਕੂਚੀ. ਸੂਹਣੀ. ਬੁਹਾਰੀ.
ਝਾੜਿਆ. "ਲੋਭ ਅਪਮਾਨ ਸਿਉ ਝਾੜ੍ਯਉ." (ਸਵੈਯੇ ਮਃ ੪. ਕੇ)
nonsensical, sickening talk or activity
hesitation, reluctance, chariness, wariness, shyness, bashfulness
to feel or act with wariness or diffidence, hesitate, shy, shrink, be wary, hesitant, bashful
(of rainfall) slowly, gently, softly, lightly
(of cloth) thin, worn-out, gauzy