ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
spit, spittle, saliva, sputter
ਪ੍ਰਤ੍ਯ- ਸੇ. ਤੋਂ. "ਏਕ ਥੇਂ ਕੀਏ ਬਿਸਥਾਰੇ." (ਸਵੈਯੇ ਸ੍ਰੀ ਮੁਖਵਾਕ ਮਃ ੫)
ਸੰਗ੍ਯਾ- ਮੇਲਾ. ਸੰਗਮ. "ਬਾਨਾਰਸ ਕਰ ਗੰਗਾ ਥੇਟਾ." (ਭਾਗੁ)
ਸੰਗ੍ਯਾ- ਛਾਪ ਵਿੱਚ ਜੜਿਆ ਹੋਇਆ ਨਗੀਨਾ. "ਥੇਵਾ ਅਚਰਜ ਲਾਇਆ ਰੇ." (ਆਸਾ ਮਃ ੫) ਇੱਥੇ ਥੇਵਾ ਆਤਮਗ੍ਯਾਨ ਹੈ.
ਸੰਗ੍ਯਾ- ਸ੍ਥਾਨ. ਥਾਂ. "ਗੁਰਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨ ਭਾਲ." (ਵਾਰ ਬਿਹਾ ਮਃ ੪) ੨. ਕ੍ਰਿ. ਵਿ- ਠਿਕਾਨੇ ਸਿਰ. ਮੌਕੇ ਪੁਰ. "ਆਪੇ ਥੈ ਸਭ ਰਖਿਓਨੁ." (ਆਸਾ ਅਃ ਮਃ ੩) ੩. ਪਾਸ. ਕੋਲ. "ਪੁਕਾਰੇ ਰਾਜੇ ਸੁੰਭ ਥੈ." (ਚੰਡੀ ੩) ੪. ਪ੍ਰਤ੍ਯ- ਸੇ. ਤੋਂ.
ਸੰਗ੍ਯਾ- ਛੋਟਾ ਥੈਲਾ। ੨. ਹਜ਼ਾਰ ਰੁਪਯੇ ਦੀ ਗੁਥਲੀ। ੩. ਢਾਲੇਹੋਏ ਸੁਵਰਣ ਦੀ ਡਲੀ. "ਅਲੰਕਾਰ ਮਿਲਿ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ." (ਧਨਾ ਮਃ ੫) ੪. ਨਕ਼ਦੀ. "ਸੰਚਤ ਸੰਚਤ ਥੈਲੀ ਕੀਨੀ." (ਆਸਾ ਮਃ ੫) ੫. ਮਾਇਆ. ਦੌਲਤ. "ਥੈਲੀ ਸੰਚਹੁ ਸ੍ਰਮ ਕਰਹੁ ਥਾਕਿਪਰਹੁ ਗਾਵਾਰ." (ਬਾਵਨ)