ਦੇਖੋ, ਅਰੁਣ। ੨. ਸੰ. ਅਰ੍ਣ. ਸੰਗ੍ਯਾ- ਲਹਿਰ. ਤਰੰਗ। ੩. ਪ੍ਰਵਾਹ. ਵਹਾਉ। ੪. ਅੱਖਰ. ਵਰਣ.
ਸੰ. ਅਰ੍ਣਵ. ਸੰਗ੍ਯਾ- ਜਲ ਦਾ ਸਮੁਦਾਯ. ਸਮੁੰਦਰ. "ਅਰਣਵ ਭਵ ਨਾਸ ਕੇ." (ਨਾਪ੍ਰ)
ਸੰਗ੍ਯਾ- ਆਰਨ੍ਯ (ਜੰਗਲ) ਵਿੱਚ ਰਹਿਣ ਵਾਲਾ, ਝੋਟਾ. ਦੇਖੋ, ਅਰਨਾ ੩। ੨. ਵਿ- ਜੰਗਲੀ.
nan
ਸੰ. ਸੰਗ੍ਯਾ- ਸੂਰਜ। ੨. ਇੱਕ ਖਾਸ ਬਿਰਛ. L. Premna Spinosa.#੩. ਇੱਕ ਕਾਠ ਦਾ ਯੰਤ੍ਰ, ਜਿਸ ਨਾਲ ਯੱਗ ਲਈ ਅੱਗ ਪੈਦਾ ਕੀਤੀ ਜਾਂਦੀ ਹੈ. "ਮਥਨ ਗ੍ਯਾਨ ਅਗਨੀ ਕੋ ਅਰਣੀ." (ਗੁਪ੍ਰਸੂ) ਅਧਰਾਰਣੀ (ਹੇਠਲੇ ਗਜ਼) ਵਿੱਚ ਛੇਕ ਕਰਕੇ ਉਸ ਵਿੱਚ ਉੱਤਰਾਰਣੀ (ਉੱਪਰਲਾ ਗਜ਼) ਖੜਾ ਕਰ ਦਿੰਦੇ ਸਨ, ਅਤੇ ਉਸ ਉੱਤਰਾਰਣੀ ਨੂੰ ਮਧਾਣੀ ਵਾਂਙ ਰੱਸੀ ਦੇ ਲਪੇਟੇ ਨਾਲ ਵਡੀ ਤੇਜ਼ੀ ਨਾਲ ਘੁਮਾਉਂਦੇ, ਜਿਸ ਦੀ ਰਗੜ ਤੋਂ ਅੱਗ ਨਿਕਲ ਪੈਂਦੀ ਸੀ. ਵੇਦਾਂ ਵਿੱਚ ਇਸ ਅੱਗ ਨੂੰ ਸੁੱਚੀ ਮੰਨਕੇ ਯੱਗਾਂ ਲਈ ਵਰਤਣਾ ਉੱਤਮ ਦੱਸਿਆ ਹੈ।#੪. ਸ਼ਸਤ੍ਰਨਾਮਮਾਲਾ ਵਿੱਚ ਵਿਨਾਸ਼ ਕਰਨ ਵਾਲੀ (ਵੈਰਣ), ਅਤੇ ਅਰਿ (ਵੈਰੀ) ਦੀ ਫੌਜ ਲਈ ਭੀ ਅਰਣੀ ਸ਼ਬਦ ਆਇਆ ਹੈ.
ਦੇਖੋ, ਅਰੁਣੇਸ.
ਦੇਖੋ, ਅਰੁਣੋਦਯ.
nan
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ.