ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਪਹਲ। ੨. ਸੰਗ੍ਯਾ- ਆਰੰਭ। ੩. ਕ੍ਰਿ. ਵਿ- ਪਹਿਲਾਂ. ਅੱਵਲ. "ਪਹਿਲ ਪੁਰਸਾ ਬਿਰਾ." (ਧਨਾ ਨਾਮਦੇਵ) ਜਿਗ੍ਯਾਸੂ ਨੂੰ ਪਹਿਲਾਂ ਵਿਰਾਗ ਚਾਹੀਏ.
ਪੁਰਾਣਪੁਰੁਸ ਤੋਂ. ਆਦਿਪੁਰਖ ਸੇ। ੨. ਪੁਰੀ (ਲੋਕਰਚਨਾ) ਤੋਂ ਪਹਿਲਾਂ. "ਪਹਿਲ ਪੁਰੀਏ ਪੁੰਡਰਕ ਵਨਾ."(ਧਨਾ ਨਾਮਦੇਵ) ਕਮਲ (ਪੁੰਡਰੀਕ) ਬਣਿਆ.
ਵਿ- ਪਹਿਲੀ. ਪ੍ਰਥਮ ਕਾਲ ਦੀ. "ਪ੍ਰੀਤਿ ਚੀਤਿ ਪਹਿਲਰੀਆ." (ਸਾਰ ਮਃ ੫)
ਦੇਖੋ ਪਹਲਵਾਨ. "ਹਉ ਗੋਸਾਈ ਦਾ ਪਹਿਲਵਾਨੜਾ." (ਸ੍ਰੀ ਮਃ ੫. ਪੈਪਾਇ)
ਮੇਲੇ ਸੁਨਿਆਰ ਦਾ ਪੁੱਤ, ਜੋ ਸਰਹਿੰਦ ਰਹਿੰਦਾ ਸੀ. ਇੱਕ ਵਾਰ ਦਸ਼ਮੇਸ਼ ਦੀ ਸੇਵਾ ਵਿੱਚ ਆਨੰਦਪੁਰ ਇਹ ਹਾਜ਼ਿਰ ਹੋਇਆ ਅਤੇ ਕੁਝ ਸੋਨੇ ਦਾ ਸਾਮਾਨ ਇਸ ਨੂੰ ਬਣਾਉਣ ਲਈ ਦਿੱਤਾ ਗਿਆ, ਜਿਸ ਵਿੱਚੋਂ ਇਸ ਨੇ ਚੋਰੀ ਕੀਤੀ, ਸਤਿਗੁਰੂ ਨੇ ਇਸ ਨੂੰ ਉਪਦੇਸ਼ ਦੇਕੇ ਕੁਕਰਮ ਤੋਂ ਵਰਜਿਆ ਅਰ ਸੱਚਾ ਵਿਹਾਰ ਕਰਨ ਦੀ ਸਿਖ੍ਯਾ ਦਿੱਤੀ ਅਤੇ ਖੰਡੇ ਦਾ ਅਮ੍ਰਿਤ ਛਕਾਇਆ.