ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਿੰਗ ਅਤੇ ਪੰਗੁ.


ਵਿ- ਪਿੰਗੁਲਾ. ਪੰਗੁ. ਚਰਣ ਰਹਿਤ. "ਆਰਤ ਦੁਆਰਿ ਰਟਤ ਪਿੰਗੁਰੀਆ." (ਗਉ ਮਃ ੫)


ਵਿ- ਪੰਗੁ. ਪਾਦ ਰਹਿਤ. "ਪਾਵਹੁ ਤੇ ਪਿੰਗੁਲ ਭਇਆ." (ਸ. ਕਬੀਰ) ੨. ਦੇਖੋ, ਪਿੰਗਲ। ੩. ਦੇਖੋ, ਪਿੰਗਲਾ. ੭. "ਜੋ ਕਛੁ ਪਿੰਗੁਲ ਕਹ੍ਯੋ ਮਾਨ ਸੋਈ ਲਯੋ." (ਚਰਿਤ੍ਰ ੨੦੯) ਜੋ ਪਿੰਗਲਾ ਨੇ ਆਖਿਆ.


ਦੇਖੋ, ਪਿੰਗਲਾ ੩. "ਸੁਖਮਨਾ ਇੜਾ ਪਿੰਗੁਲਾ ਬੂਝੈ." (ਸਿਧਗੋਸਟਿ) ੨. ਦੇਖੋ, ਪਿੰਗਲਾ ੬. "ਅਜਾਮਲ ਪਿੰਗੁਲਾ ਲੁਭਤ." (ਕੇਦਾ ਰਵਿਦਾਸ)


ਵਿ- ਪਿੰਗ ਵਰਣ ਵਾਲੀ. ਪਿੰਗਲ ਰੰਗ ਦੀ. ਦੇਖੋ, ਪਿੰਗ ਅਤੇ ਪਿੰਗਲ. "ਮਾਤਾ ਪਿੰਗੁਲੀਆ." (ਪਾਰਸਾਵ)


ਸੰ. पिञ्ज. ਧਾ- ਚਮਕੀਲਾ ਕਰਨਾ, ਛੁਹਿਣਾ, ਛਣ ਛਣ ਸ਼ਬਦ ਕਰਨਾ, ਦੁੱਖ ਦੇਣਾ, ਤਾੜਨਾ,¹ ਤਪਾਉਣਾ.


ਦੇਖੋ, ਪਿੰਜ, ਪਿੰਜਨ ਅਤੇ ਪਿੰਜਨਾ.


ਪਿੰਜਣ ਦਾ ਧਨੁਖ। ੨. ਕਪਾਹ ਤਾੜਨ ਦੀ ਸੋਟੀ। ੩. ਪਿੰਡਿਕਾ. ਖੁੱਚ ਤੋਂ ਹੇਠ ਲੱਤ ਦਾ ਮਾਂਸਲ ਭਾਗ.


ਸੰ. पिञ्जन. ਸੰਗ੍ਯਾ- ਪੀਂਜੇ ਦਾ ਉਹ ਧਨੁਖ, ਜਿਸ ਨਾਲ ਰੂੰ ਨੂੰ ਤਾੜਦਾ ਹੈ. ਤਾੜਾ. ਦੇਖੋ, ਪਿੰਜ.