ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ ਚਾਰ ਚਰਣ। ੨. ਵਿਸਨੁ ਪੁਰਾਣ ਅੰਸ਼ ੬. ਅਃ ੨. ਵਿੱਚ ਧਰਮ ਦੇ ਇਹ ਚਾਰ ਚਰਣ ਹਨ- ਸਤ੍ਯ, ਯਗ੍ਯ, ਪੂਜਾ ਅਤੇ ਨਾਮਸਮਰਣ। ੩. ਭਾਈ ਮਨੀਸਿੰਘ ਜੀ ਲਿਖਦੇ ਹਨ- ਨਾਮ, ਦਾਨ, ਸਨਾਨ, ਗ੍ਯਾਨ. "ਚਾਰੇ ਪੈਰ ਧਰੰਮ ਦੇ." (ਭਾਗੁ)
ਸੰ. धर्म्मध्वजिन्. ਸੰਗ੍ਯਾ- ਧਰਮ ਦਾ ਚਿੰਨ੍ਹ ਦਿਖਾਕੇ ਲੋਕਾਂ ਨੂੰ ਠਗਣ ਵਾਲਾ, ਪਾਖੰਡੀ.
ਵਿ- ਧਰਮ ਦਾ ਘਰ. ਧਰਮ ਦਾ ਨਿਵਾਸ। ੨. ਸੰਗ੍ਯਾ- ਧਾਮ (ਘਰ) ਦੇ ਧਰਮ ਨੂੰ ਹਾਰਨ ਵਾਲਾ, ਗ੍ਰਿਹਸਥੀ. "ਕਹੂੰ ਧਰਮਧਾਮੀ, ਕਹੂੰ ਸਰਬ ਠੌਰ ਗਾਮੀ." (ਅਕਾਲ) ਕਿਤੇ ਗ੍ਰਿਹਸਥੀ ਕਿਤੇ ਜੰਗਮ ਸਾਧੂ.
ਵਿ- ਧਰਮਬਲ ਧਾਰਨ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਤੇਗਬਹਾਦੁਰ ਜੀ। ੩. ਦੇਖੋ, ਧਰਮੁਧੀਰਾ। ੪. ਦੇਖੋ, ਧ੍ਰੰਮਧੀਰੁ.
ਸੰਗ੍ਯਾ- ਧਰਮ ਦਾ ਧ੍ਵਜਾ (ਝੰਡਾ). ਧਰਮ ਦਾ ਨਿਸ਼ਾਨ। ੨. ਨਿਰਮਲੇ ਸੰਤਾਂ ਦੇ ਅਖਾੜੇ ਦਾ ਨਿਸ਼ਾਨ. ਦੇਖੋ, ਅਖਾੜਾ ਅਤੇ ਨਿਰਮਲੇ। ੩. ਧਰਮ ਦੇ ਨਿਯਮਾਂ ਅਨੁਸਾਰ ਹਨ ਚਿੰਨ੍ਹ ਜਿਸ ਪੁਰ, ਐਸੀ ਧ੍ਵਜਾ.
ਦੇਖੋ, ਧਰਮਧ੍ਵਜੀ.
place of worship, house of God, alms house; inn, rest house for travellers