ਦੇਖੋ, ਅਲਹ. "ਅਲਹੁ ਏਕ ਮਸੀਤਿ ਬਸਤ ਹੈ." (ਪ੍ਰਭਾ ਕਬੀਰ)
ਸੰ. ਸੰਗ੍ਯਾ- ਮੁਖ ਨੂੰ ਅਲ (ਭੂਸਿਤ) ਕਰਨ ਵਾਲੀ ਪੇਚਦਾਰ ਕੇਸ਼ਾਂ ਦੀ ਲਟ, ਜੋ ਕਪੋਲਾਂ ਉੱਪਰ ਲਟਕਦੀ ਹੋਵੇ. ਜ਼ੁਲਫ। ੨. ਹਿਮਾਲਯ ਉੱਪਰ, ਮੇਘਦੂਤ ਅਨੁਸਾਰ ਇੱਕ ਮਨੋਹਰ ਨਗਰ. ਦੇਖੋ, ਅਲਕਾ ੨.
nan
ਕ੍ਰਿ- ਸ਼੍ਰਿੰਗਾਰ ਮਿਟਾਉਣਾ. ਕੇਸ਼ ਪੁੱਟਣੇ, ਸ਼ੋਭਾ ਵਿਗਾੜਨੀ. ਇਸੇ ਦਾ ਰੂਪਾਂਤਰ "ਅਲਖ ਚੁਕਾਉਣੀ" ਹੈ. ਦੇਖੋ, ਅਲਕ.
ਗੜ੍ਹਵਾਲ ਦੇ ਇਲਾਕੇ ਦੀ ਇੱਕ ਨਦੀਂ, ਜੋ ਦੇਵਪ੍ਰਯਾਗ ਪਾਸ ਲਛਮਨਝੂਲੇ ਤੋਂ ਚਾਲੀ ਮੀਲ ਉੱਪਰ ਭਾਗੀਰਥੀ (ਗੰਗਾ) ਦੀ ਧਾਰਾ ਵਿੱਚ ਮਿਲ ਜਾਂਦੀ ਹੈ. ਵੈਸਨਵਾਂ ਦਾ ਖ਼ਿਆਲ ਹੈ ਕਿ ਜੋ ਸੁਰਗ ਤੋਂ ਗੰਗਾ ਆਕੇ ਸ਼ਿਵ ਦੇ ਸਿਰ ਤੇ ਡਿਗੀ ਸੀ, ਇਹ ਉਹੀ ਹੈ। ੨. ਕੁਆਰੀ ਲੜਕੀ.
ਵਿ- ਸੱਪ ਜੇਹੀਆਂ ਹੋਨ ਅਲਕਾਂ ਜਿਸ ਦੀਆਂ। ੨. ਸੰਗ੍ਯਾ- ਸ਼ਿਵ. ਅਲਕਾਂ ਦੀ ਥਾਂ ਜਿਸ ਦੇ ਸਰਪ ਲਟਕਦੇ ਹਨ.
ਸੰ. ਸੰਗ੍ਯਾ- ਦਸ ਵਰ੍ਹੇ ਦੀ ਕੰਨ੍ਯਾ। ੨. ਕੁਬੇਰ ਦੀ ਪੁਰੀ, ਜੋ ਹਿਮਾਲਯ ਪਰਬਤ ਉੱਪਰ ਦੱਸੀ ਜਾਂਦੀ ਹੈ। ੩. ਚਰਬੀ। ੪. ਇੱਕ ਗਣ ਛੰਦ, ਜਿਸ ਦਾ ਨਾਉਂ "ਕੁਸੁਮ ਵਿਚ੍ਰਿਤਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਯ, ਨ, ਯ. , , , .#ਉਦਾਹਰਣ-#ਚਟਪਟ ਸੈਣੰ ਖਟਪਟ ਭਾਜੇ,#ਝਟਪਟ ਜੁਝ੍ਯੋ ਲਖ ਰਣ ਰਾਜੇ,#ਸਟਪਟ ਭਾਜੇ ਅਟਪਟ ਸੂਰੰ,#ਝਟਪਟ ਬਿਸ੍ਰੀ ਘਟਪਟ ਹੂਰੰ. (ਰਾਮਾਵ)
ਕ੍ਰਿ. - ਆਲਸ ਕਰਨਾ. ਉੱਦਮਹੀਨ ਹੋਣਾ. "ਨਾਮ ਲੈਤ ਅਲਕਾਇਆ." (ਆਸਾ ਮਃ ੫) "ਅਪਨੇ ਕਾਜ ਕਉ ਕਿਉ ਅਲਕਾਈਐ. ?" (ਸੋਰ ਮਃ ੫)