ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

change of religion, religious conversion, proselytising, apostasy
ਧਰ੍‍ਮਵੀਰ. ਸੰਗ੍ਯਾ- ਧਰਮ ਦੇ ਨਿਯਮਾਂ ਨੂੰ ਅਨੇਕ ਕਲੇਸ਼ਾਂ ਤੋਂ ਭੀ ਨਾ ਤ੍ਯਾਗਣ ਵਾਲਾ. ਧਰਮ ਵਿੱਚ ਬਹਾਦੁਰ। ੨. ਸ਼੍ਰੀ ਗੁਰੂ ਅਰਜਨਦੇਵ ਜੀ। ੩. ਸ਼੍ਰੀ ਗੁਰੂ ਤੇਗਬਹਾਦੁਰ ਜੀ। ੪. ਗੁਰੁ ਗੋਬਿੰਦਸਿੰਘ ਸਾਹਿਬ। ੫. ਸਾਹਿਬਜ਼ਾਦੇ ਅਤੇ ਭਾਈ ਮਨੀਸਿੰਘ ਜੀ ਆਦਿ ਸ਼ਹੀਦ। ੬. ਦੇਖੋ, ਵੀਰ ੭.
ਸੰਗ੍ਯਾ- ਧਰਮ ਅਨੁਸਾਰ ਭਾਈ ਅਤੇ ਭੈਣ ਦਾ ਸੰਬੰਧ ਹੈ ਜਿਸ ਨਾਲ. ਧਰਮ ਭ੍ਰਾਤਾ ਅਤੇ ਧਰਮਭਗਿਨੀ. ਗੁਰਭਾਈ, ਗੁਰਭੈਣ.
ਸੰਗ੍ਯਾ- ਧਰਮ ਦੇ ਨਿਯਮਾਂ ਨੂੰ ਮੁੱਖ ਰੱਖਕੇ ਜੋ ਜੰਗ ਕੀਤਾ ਜਾਵੇ. ਜਿਸ ਯੁੱਧ ਵਿੱਚ ਛਲ ਕਪਟ ਅਸਤ੍ਯ ਨਾ ਵਰਤਿਆ ਜਾਵੇ। ੨. ਧਰਮ ਦੇ ਨਿਯਮਾਂ ਦੀ ਰਾਖੀ ਵਾਸਤੇ ਜੋ ਯੁੱਧ ਹੋਵੇ.
ਸੰਗ੍ਯਾ- ਧਰਮ ਦਾ ਪਾਲਨ ਕਰਨ ਵਾਲਾ ਰਾਜਾ। ੨. ਕਰਤਾਰ. ਵਾਹਗੁਰੂ। ੩. ਯਮਰਾਜ. "ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸ਼ਗਲੋ ਲੇਖਾ?" (ਸੋਰ ਮਃ ੫) ਸੰਸਕ੍ਰਿਤ ਗ੍ਰੰਥਾਂ ਵਿਚ ਯਮ ਅਤੇ ਧਰਮਰਾਜ ਇੱਕੋ ਹੈ. ਇਸ ਦੀ ਉਤਪੱਤੀ ਸੰਗ੍ਯਾ ਦੇ ਗਰਭ ਤੋਂ ਸੂਰਯ ਦ੍ਵਾਰਾ ਲਿਖੀ ਹੈ, ਅਰ ਯਮੀ ਭੀ ਆਪਣੇ ਭਾਈ ਨਾਲ ਉਸੇ ਸਮੇਂ ਜੰਮੀ ਸੀ, ਅਰਥਾਤ ਯਮ ਅਤੇ ਯਮੀ ਜੌੜੇ ਹਨ. ਧਰ੍‍ਮਰਾਜ ਦੀ ਪੁਰੀ ਦਾ ਨਾਮ ਸੰਯਮਨੀ, ਉਸ ਦੇ ਮਹਿਲ ਦਾ ਨਾਮ ਕਾਲੀਚੀ, ਉਸ ਦੇ ਸਿੰਘਾਸਨ ਦਾ ਨਾਮ ਵਿਚਾਰਭੂ ਅਤੇ ਵਡੇ ਭਾਰੀ ਰਜਿਸਟਰ ਦਾ ਨਾਮ (ਜੋ ਚਿਤ੍ਰ ਗੁਪਤ ਦੇ ਸਪੁਰਦ ਹੈ) ਅਗ੍ਰਸੰਧਾਨੀ ਹੈ.