ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਯੋਧਿਆਂ ਦਾ ਸਰਦਾਰ. ਪ੍ਰਧਾਨ ਸਿਪਾਹੀ. ਫੌਜ ਦਾ ਸਰਦਾਰ.
ਸੰ. ਭ੍ਰਸ੍ਟ੍ਰ. ਸੰਗ੍ਯਾ- ਭੁੰਨਣ ਦੀ ਕੜਾਹੀ. ਉਹ ਪਾਤ੍ਰ. ਜਿਸ ਵਿੱਚ ਰੇਤਾ ਆਦਿ ਪਾਕੇ ਅੰਨ ਭੁੰਨਿਆ ਜਾਵੇ। ੨. ਭ੍ਰਾਸ੍ਟ. ਉਹ ਚੁਰ (ਚੁਲ੍ਹਾ), ਜਿਸ ਪੁਰ ਭ੍ਰਸ੍ਟ੍ ਰੱਖਕੇ ਤਪਾਇਆ ਜਾਵੇ. "ਭਠ ਖੇੜਿਆਂ ਦਾ ਰਹਿਣਾ." (ਹਜਾਰੇ ੧੦)
ਲਕ੍ਸ਼੍ਮੀਧਰ ਸੂਰਿ ਦਾ ਪੁਤ੍ਰ ਅਤੇ ਭਾਨੁਜਿ ਦੀਕ੍ਸ਼ਿਤ ਦਾ ਪਿਤਾ ਸੰਸਕ੍ਰਿਤ ਦਾ ਅਦੁਤੀ ਪੰਡਿਤ. ਇਸ ਦੇ ਰਚੇ ਅਦ੍ਵੈਤਕੌਸ੍ਤਭ, ਆਚਾਰਪ੍ਰਦੀਪ, ਤੰਤ੍ਰਸਿੱਧਾਂਤਦੀਪਿਕਾ, ਧਾਤੁਪਾਠ, ਸਿੱਧਾਂਤਕੌਮੁਦੀ ਆਦਿ ਅਨੇਕ ਮਨੋਹਰ ਪੁਸ੍ਤਕ ਹਨ. ਦੇਖੋ, ਮਨੋਰਮਾ.
ਵਡੀ ਭੱਠੀ. ਇੱਟ ਖਪਰੈਲ ਆਦਿ ਪਕਾਉਣ ਦਾ ਪਚਾਵਾ (ਪਜਾਵਾ).
ਜਿਲਾ ਅੰਬਾਲਾ, ਤਸੀਲ ਥਾਣਾ ਰੋਪੜ ਦਾ ਪਿੰਡ "ਕੋਟਲਾਨਿਹਗ" ਹੈ. ਉਸ ਤੋਂ ਉੱਤਰ ਪੂਰਵ ਪਾਸ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ, ਜਿਸ ਲਈ ਰੇਲਵੇ ਸਟੇਸ਼ਨ ਰੋਪੜ ਹੈ. ਗੁਰੂ ਸਾਹਿਬ ਇੱਥੇ ਇੱਕ ਭੱਠੇ ਪਾਸ ਵਿਰਾਜੇ ਹਨ, ਅਰ ਇੱਕ ਪ੍ਰੇਮੀ ਪਠਾਣ ਨੇ ਸਤਿਗੁਰਾਂ ਦੀ ਸੇਵਾ ਕੀਤੀ. ਹੁਣ ਇਸ ਥਾਂ ਸੁੰਦਰ ਦਰਬਾਰ ਬਣਾਇਆ ਗਿਆ ਹੈ, ਪਾਸ ਰਹਿਣ ਲਈ ਪੱਕੇ ਮਕਾਨ ਹਨ. ਪੁਜਾਰੀ ਸਿੰਘ ਹੈ.