ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਵਾਸ। ੨. ਵਿ- ਵਸਤ੍ਰ ਰਹਿਤ. ਦਿਗੰਬਰ. ਨੰਗਾ.


ਸੰਗ੍ਯਾ- ਉਬਾਸੀ. ਜੰਭਾਈ. ਅਵਾਸੀ ਆਲਸ ਅਤੇ ਨੀਂਦ ਦਾ ਚਿੰਨ੍ਹ ਹੈ. ਮਿਸ਼ਕਾਤ ਵਿੱਚ ਲੇਖ ਹੈ ਕਿ ਛਿੱਕ ਈਸ਼੍ਵਰ ਦੀ ਕ੍ਰਿਪਾ ਨਾਲ ਅਤੇ ਅਵਾਸੀ ਕੋਪ ਨਾਲ ਆਉਂਦੀ ਹੈ. ਜੋ ਅਵਾਸੀ ਸਮੇਂ ਮੂੰਹ ਨੂੰ ਹੱਥ ਨਾਲ ਨਹੀਂ ਢੱਕਦਾ, ਸ਼ੈਤਾਨ ਉਸ ਪੁਰ ਹਁਸਦਾ ਹੈ. ਗੁਰੁਮਤ ਵਿੱਚ ਇਸ ਦਾ ਸ਼ੁਭ ਅਸ਼ੁਭ ਫਲ ਨਹੀਂ, ਇਹ ਕੇਵਲ ਸਰੀਰ ਦੀ ਕੁਦਰਤੀ ਕਾਰ ਹੈ ਦੇਖੋ, ਉਬਾਸੀ.


ਵਿ- ਵਾਹਨ (ਸਵਾਰੀ) ਬਿਨਾ. "ਕਵਨ ਗੁਫਾ ਜਿਤੁ ਰਹੈ ਅਵਾਹਨ." (ਸਿਧਗੋਸਟਿ) ਉਹ ਕੇਹੜੀ ਗੁਫਾ ਹੈ ਜਿੱਥੇ ਮਨ ਪ੍ਰਾਣਾਂ ਦੀ ਸਵਾਰੀ ਛੱਡਕੇ ਇਸਥਿਤ ਹੁੰਦਾ ਹੈ? ੨. ਦੇਖੋ, ਆਵਾਹਨ.


ਵਿ- ਜੋ ਵਾਕ ਨਹੀਂ ਬੋਲਦਾ. ਚੁੱਪ. ਖ਼ਾਮੋਸ਼. ਮੌਨ. ਅਵਾਚ.


ਵਿ- ਚੁੱਪ. ਖ਼ਾਮੋਸ਼। ੨. ਸੰ. ਅਵਾਚ੍ਯ. ਜੋ ਕਹਿਣ ਯੋਗ੍ਯ ਨਾ ਹੋਵੇ। ੩. ਜਿਸ ਨਾਲ ਗੱਲ ਕਰਨੀ ਯੋਗ੍ਯ ਨਹੀਂ. ਨੀਚ. ਪਾਮਰ.


ਸੰ. ਸੰਗ੍ਯਾ- ਦੱਖਣ ਦਿਸ਼ਾ. ਜਨੂਬ. "ਕਾਹੂ ਲਖ੍ਯੋ ਹਰਿ ਅਵਾਚੀ ਦਿਸਾ ਮਹਿ, ਕਾਹੂੰ ਪਛਾਹ ਕੋ ਸੀਸ ਨਿਵਾਇਓ." (ਅਕਾਲ) ਕਿਸੇ (ਹਿੰਦੂ) ਨੇ ਕਰਤਾਰ ਨੂੰ ਦੱਖਣ ਵਿੱਚ (ਓਅੰਕਾਰ ਆਦਿ ਥਾਂਈਂ) ਜਾਣਿਆ ਹੈ, ਕਿਸੇ (ਮੁਸਲਮਾਨ) ਨੇ ਪੱਛਮ (ਕਾਬੇ) ਵੱਲ ਸਿਜਦਾ ਕੀਤਾ ਹੈ। ੨. ਗੂੰਗਾ, ਜੋ ਬੋਲ ਨਹੀਂ ਸਕਦਾ। ੩. ਉਹ ਇਸਤ੍ਰੀ ਜਿਸ ਨੇ ਹੇਠ ਨੂੰ ਮੂੰਹ ਲਟਕਾਇਆ ਹੈ। ੪. ਭਵਾਨੀ. ਦੁਰਗਾ.


ਦੇਖੋ, ਆਵਾਜ.