ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

shady, umbrageous, umbrieferous
sixth ploughing (of the same field)
ਸੰਗ੍ਯਾ- ਧਾਤੁ ਅਥਵਾ ਕਾਠ ਦਾ ਪਤਲਾ ਅਤੇ ਲੰਮਾ ਡੰਡਾ। ੨. ਬਰਛੇ ਨਿਸ਼ਾਨ ਆਦਿ ਦਾ ਡੰਡਾ, ਜਿਸ ਦੇ ਸਿਰਿਆਂ ਪੁਰੇ ਲੋਹੇ ਦੇ ਫਲ ਹੋਣ। ੩. ਪਸ਼ੂ ਦਾ ਖੁਰ. ਸੁੰਮ. "ਧੂੜ ਉਤਾਹਾਂ ਘਾਲੀ ਛੜੀਂ ਤੁਰੰਗਮਾ." (ਚੰਡੀ ੩) ੪. ਪਸ਼ੂ ਦੀ ਲੱਤ। ੫. ਪਸ਼ੂ ਦੀ ਲੱਤ ਦਾ ਪ੍ਰਹਾਰ। ੬. ਦੇਖੋ, ਛੜਨਾ.
ਕ੍ਰਿ- ਪਛਾੜਨਾ. ਕੁੱਟਣਾ। ੨. ਨਿਖੇਰਨਾ। ੩. ਛਿਲਕਾ ਲਾਹੁਣ ਲਈ ਧਾਨ ਜੌਂ ਆਦਿ ਨੂੰ ਉਖਲੀ ਵਿੱਚ ਮੂਹਲੇ ਨਾਲ ਕੁੱਟਣਾ.
ਸੰ. छमण्ड ਵਿ- ਇਕੇਲਾ. ਸਾਥੀ ਬਿਨਾ। ੨. ਕੁਆਰਾ. ਜੋ ਵਿਆਹਿਆ ਹੋਇਆ ਨਹੀਂ.
ਡਿੰਗ. ਸੰਗਯਾ ਛੜਵਾਲਾ ਨੇਜਾ. ਭਾਲਾ. ਦੇਖੋ, ਛੜ.
ਛੜਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਛਟੀ. ਸੋਟੀ। ੩. ਗੁੱਗੇ ਪੀਰ ਦੀ ਧੁਜਾ (ਝੰਡਾ). ੪. ਕਸ਼ਮੀਰ ਵਿੱਚ ਅਮਰਨਾਥ ਅਤੇ ਕੁੱਲੂ ਵਿੱਚ ਸ਼੍ਰੀ ਮਨਮਹੇਸ਼ ਦੀ ਧੁਜਾ ਨੂੰ ਭੀ "ਛੜੀ" ਆਖਦੇ ਹਨ, ਜਿਸ ਪਿੱਛੋਂ ਯਾਤ੍ਰੀਲੋਕ ਚਲਦੇ ਹਨ.
ਸੰਗ੍ਯਾ- ਸਾਦੀ ਅਸਵਾਰੀ. ਬਿਨਾ ਧੂਮ ਧਾਮ ਦੇ ਪ੍ਰਸਥਾਨ. "ਗਮਨੇ ਪ੍ਰਭੁ ਅਸਵਾਰੀ ਛੜੀ." (ਗੁਪ੍ਰਸੂ)