ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤੁ. [کُمک] ਸੰਗ੍ਯਾ- ਸਹਾਇਤਾ। ੨. ਤਰਫਦਾਰੀ. ਪੱਖ. "ਜਬ ਹੀ ਕੁਮਕ ਆਪਨੀ ਗਯੋ." (ਚਰਿਤ੍ਰ ੨੯੭) "ਆਯੋ ਕੁਮਕ ਸੁਰਪਤਿ ਬਿਸੇਸ." (ਸਲੋਹ)


ਤੁ. [قُمقما] ਸੰਗ੍ਯਾ- ਤੰਗ ਮੂੰਹ ਦਾ ਗੜਵਾ। ੨. ਗੁਲਾਬਦਾਨੀ. "ਕੋ ਕੁਮਕੁਮਾ ਦੇਹਿ ਛਿਰਕਾਈ." (ਗੁਪ੍ਰਸੂ) ੩. ਲਾਖ ਦਾ ਗੋਲਾ, ਜਿਸ ਵਿੱਚ ਗੁਲਾਲ ਭਰਕੇ ਹੋਲੀ ਦੇ ਮੌਕੇ ਚਲਾਈਦਾ ਹੈ. ਇਹ ਇਤਨਾ ਪਤਲਾ ਅਤੇ ਭੁਰਭੁਰਾ ਹੁੰਦਾ ਹੈ ਕਿ ਜਰਾ ਠੋਕਰ ਵੱਜਣ ਤੋਂ ਫੁੱਟ ਜਾਂਦਾ ਹੈ ਅਤੇ ਗੁਲਾਲ ਬਿਖਰ ਜਾਂਦੀ ਹੈ.