ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਨਦੀ ਦਾ ਕਿਨਾਰਾ। ੨. ਨਦੀ ਦੇ ਪ੍ਰਵਾਹ ਨਾਲ ਰੇਤੇ ਦੀ ਬਣੀ ਹੋਈ ਵੱਟ। ੩. ਨਦੀ ਦੇ ਵਿਚਕਾਰ ਖ਼ੁਸ਼ਕ ਥਾਂ, ਜੋ ਜਲ ਦੇ ਪ੍ਰਵਾਹ ਨਾਲ ਉੱਚਾ ਬਣ ਗਿਆ ਹੈ. "ਸੁੰਦਰ ਪੁਲਿਨ ਸਥਾਨ ਜਿਸੀ ਕੇ." (ਗੁਪ੍ਰਸੂ)


ਸੰ. पुलिंङ्ग. ਪੁਰੁਸ (ਪੁਰਖ) ਦਾ ਚਿੰਨ੍ਹ (ਲਿੰਗ). ੨. ਵ੍ਯਾਕਰਣ ਅਨੁਸਾਰ ਪੁਰਖ ਵਾਚਕ ਸ਼ਬਦ. Masculine genzer.


ਸੰਗ੍ਯਾ- ਕਪੜੇ ਕਾਗਜ ਆਦਿ ਦਾ ਲਪੇਟਿਆ ਹੋਇਆ ਗੱਠਾ. ਸੰ. ਪੂਲ। ੨. ਮਹਾਭਾਰਤ ਅਨੁਸਾਰ ਇੱਕ ਨਦੀ, ਜਿਸ ਦਾ ਸੰਗਮ ਤਪਤੀ ਨਾਲ ਹੁੰਦਾ ਹੈ। ੩. ਬੁੰਦੇਲਖੰਡ ਦੇ ਪੱਛਮੀ ਹਿੱਸੇ ਅਤੇ ਜਿਲੇ ਸਾਗਰ ਦਾ ਪੁਰਾਣਾ ਨਾਮ.