ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਆਂਸੂ. ਅਸ਼੍ਰੁ. ਅੱਥਰੂ. ਹੰਝੂ.


ਦੇਖੋ, ਅਮ। ੨. ਭਾਈ ਸੰਤੋਖ ਸਿੰਘ ਜੀ ਨੇ "ਓ" ਦੀ ਥਾਂ "ਅੰ" ਸ਼ਬਦ. ਵਰਤਿਆ ਹੈ. "ਅੰ ਪਰਮਾਤਮ ਆਤਮਭੂ." (ਨਾਪ੍ਰ) ੩. ਅਨ ਦੀ ਥਾਂ ਭੀ ਅੰ ਸ਼ਬਦ ਆਉਂਦਾ ਹੈ. ਦੇਖੋ, ਅੰਅਕਿਤ.


(ਦੱਤਾਵ) ਅਨ ਅੰਕਿਤ ਭੇਦ. ਜਿਸ ਦਾ ਮਰਮ (ਭੇਤ) ਲਿਖਣ ਵਿੱਚ ਨਹੀਂ ਆਉਂਦਾ.


ਸੰ. अंस्. ਧਾ- ਵਿਭਾਗ ਕਰਨਾ. ਵੰਡਣਾ. ਹਿੱਸੇ ਕਰਨਾ। ੨. ਸੰ. ਅੰਸ਼. ਸੰਗ੍ਯਾ- ਹ਼ਿੱਸਾ (ਭਾਗ). ੩. ਵੰਸ਼ ਦੀ ਥਾਂ ਭੀ ਅੰਸ ਸ਼ਬਦ ਵਰਤਿਆ ਜਾਂਦਾ ਹੈ, ਯਥਾ- "ਗੁਰੁਅੰਸ।" ੪. ਕਲਾ. ਸੋਲਵਾਂ ਹਿੱਸਾ। ੫. ਦੇਖੋ, ਅੰਸੁ। ੬. ਸੰ. अंस्- ਅੰਸ. ਮੋਢਾ.


ਵਿ- ਅੰਸ਼ ਤੋਂ ਭਈ. ਈਸ਼੍ਵਰ ਦੀ ਕਲਾ ਤੋਂ ਉਪਜੀ। ੨. ਸੰਗ੍ਯਾ- ਬਿਜਲੀ. ਚਪਲਾ. ਜਿਸਦੀਆਂ ਅੰਸ਼ੁ (ਕਿਰਨਾਂ) ਭੈ ਦਾਇਕ ਹਨ. "ਗਜੈ ਗੈਣ ਦੇਵੀ, ਮਹਾਂ ਅੰਸ ਭੇਵੀ." (ਵਿਚਿਤ੍ਰ)


ਦੇਖੋ, ਅੰਸੁਮਾਲੀ.


ਸੰ. ਅੰਸ਼ਾਵਤਾਰ. ਸੰਗ੍ਯਾ- ਪੁਰਾਣਾਂ ਵਿੱਚ ਦੇਵਤਿਆਂ ਦੀ ਕਲਾ ਦੇ ਕਈ ਅੰਸ਼ (ਭਾਗ) ਮੰਨੇ ਹਨ. ਉਨ੍ਹਾਂ ਕਲਾ ਵਿੱਚੋਂ ਜਿਨ੍ਹਾਂ ਅਵਤਾਰਾਂ ਵਿੱਚ ਕੁਝ ਹਿੱਸੇ ਪਾਈਦੇ ਹਨ, ਉਹ "ਅੰਸ਼ਾਵਤਾਰ" ਸਦਾਉਂਦੇ ਹਨ. ਇਸੇ ਵਿਚਾਰ ਨਾਲ ਕਿਸੇ ਅਵਤਾਰ ਨੂੰ ਨੌ ਕਲਾ ਵਾਲਾ, ਕਿਸੇ ਨੂੰ ਸੋਲਾਂ ਕਲਾ ਵਾਲਾ ਮੰਨਿਆ ਹੈ. "ਅੰਸਾਅਉਤਾਰੁ ਉਪਾਇਓਨੁ." (ਵਾਰ ਗੂਜ ੧, ਮਃ ੩)#"ਅਨਿਕ ਪੁਰਖ ਅੰਸਾ ਅਵਤਾਰ." (ਸਾਰ ਅਃ ਮਃ ੫)