ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦਗਧ ਹੁੰਦੇ ਹਨ. ਸੜਦੇ ਹਨ. "ਦਝੰਨਿ ਵੰਨ੍ਹਿ ਮੇ ਪੜੇ." (ਸਲੋਹ)
ਸੰ. दत्ति्- ਦੱਤਿ. ਸੰਗ੍ਯਾ- ਦਾਨ. ਬਖ਼ਸ਼ਿਸ਼. "ਕੰਚਨਾ ਬਹੁ ਦਤ ਕਰਾ." (ਸਾਰਹ ਮਃ ੫. ਪੜਤਾਲ) ੨. ਦੇਖੋ, ਦਤੁ ਅਤੇ ਦੱਤ.
wise, intelligent, knowledgeable; wiseacre
ਸੰਗ੍ਯਾ- ਡਾਂਟਨਾ. ਤਾੜਨਾ. "ਜਿਨੈ ਦੁਸਟ ਦੱਟੰ." (ਵਿਚਿਤ੍ਰ) ੨. ਦਪਟ ਦਾ ਸੰਖੇਪ. ਝਪਟ. ਹਮਲਾ.
ਦੇਖੋ, ਦਤੁ। ੨. ਅਤ੍ਰਿ ਰਿਖਿ ਦਾ ਅਨਸੂਯਾ ਦੇ ਉਦਰ ਤੋਂ ਪੁਤ੍ਰ, ਦੱਤਾਤ੍ਰੇਯ. "ਤਬ ਹਰਿ ਬਹੁਤ ਦੱਤ ਉਪਜਾਯੋ." (ਵਿਚਿਤ੍ਰ) ਦੱਤ ਦੀ ੨੪ ਅਵਤਾਰਾਂ ਵਿੱਚ ਗਿਣਤੀ ਹੈ. ਇਸ ਸਾਰਗ੍ਰਾਹੀ ਮਹਾਤਮਾ ਨੇ ਚੌਬੀਸ ਗੁਰੂ ਧਾਰਣ ਕੀਤੇ, ਜਿਨ੍ਹਾ ਤੋਂ ਕੋਈ ਨਾ ਕੋਈ ਗੁਣ ਗ੍ਰਹਣ ਕੀਤਾ. ਦਸਮਗ੍ਰੰਥ ਅਨੁਸਾਰ ਚੌਬੀਸ ਗੁਰੂ ਇਹ ਹਨ:-#ਪ੍ਰਿਥਿਵੀ, ਜਲ, ਪਵਨ, ਆਕਾਸ਼, ਚੰਦ੍ਰਮਾ, ਅਗਨਿ, ਸੂਰਯ, ਕਬੂਤਰ, ਅਜਗਰ ਸਰਪ, ਸਮੁਦ੍ਰ, ਹਾਥੀ, ਭੌਰਾ, ਪਤੰਗ, ਸ਼ਹਿਦ ਚੋਣ ਵਾਲੀ ਇਸ੍ਤੀ, ਮ੍ਰਿਗ, ਮੱਛੀ, ਪਿੰਗਲਾ ਵੇਸ਼੍ਯਾ, ਗਿਰਝ, ਸ਼ਿਕਾਰੀ, ਬਾਲਕ, ਕੁਆਰੀ ਕੰਨ੍ਯਾ, ਤੀਰਗਰ, ਮਕੜੀ ਅਤੇ ਤਿਤਲੀ.#ਮਾਰਕੰਡੇਯਪੁਰਾਣ ਵਿੱਚ ਲਿਖਿਆ ਹੈ ਕਿ ਅਨਸੂਯਾ ਦੇ ਵਰ ਮੰਗਣ ਪੁਰ ਉਸ ਦੇ ਗਰਭ ਤੋਂ ਬ੍ਰਹਮਾ੍ "ਸੋਮ" ਰੂਪ ਹੋਕੇ, ਵਿਸਨੁ "ਦੱਤ" ਹੋਕੇ ਅਤੇ ਸ਼ਿਵ "ਦੁਰਵਾਸਾ" ਹੋਕੇ ਜਨਮਿਆ.
ਸੰਗ੍ਯਾ- ਗੋਦੀਲਿਆ ਪੁਤ੍ਰ. ਮੁਤਬੰਨਾ.