ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
युवन. ਤਰੁਣ. ਸੋਲਾਂ ਵਰ੍ਹੇ ਤੋਂ ਲੈਕੇ ਤੀਹ ਵਰ੍ਹੇ ਦੀ ਉਮਰ ਵਾਲਾ. ਜੁਆਨ। ੨. ਜੁਆਨੀ. ਤਰੁਣਤਾ.
ਸੂਰਯਵੰਸ਼ੀ ਪ੍ਰਤਾਪੀ ਰਾਜਾ, ਜੋ ਗੌਰੀ ਦੇ ਗਰਭ ਤੋਂ ਪ੍ਰਸੇਨਜਿਤ ਦਾ ਪੁਤ੍ਰ ਅਤੇ ਮਾਂਧਾਤਾ ਦਾ ਪਿਤਾ ਸੀ. ਦੇਖੋ, ਮਾਂਧਾਤਾ। ੨. ਰਾਮਾਯਣ ਅਨੁਸਾਰ ਧੁੰਧੁਮਾਰ ਦਾ ਇੱਕ ਪੁਤ੍ਰ। ੩. ਜੁਆਨ ਘੋੜਾ.
ਸੰ. ਸੰਗ੍ਯਾ- ਜੁਆਨ ਰਾਜਾ. ਵਲੀਅਹਿਦ. ਟਿੱਕਾ. ਰਾਜਪ੍ਰਬੰਧ ਕਰਨ ਵਾਲਾ ਰਾਜਕੁਮਰ। ੨. ਰਾਜੇ ਦਾ ਨਾਇਬ। ੩. ਦਸਮਗ੍ਰੰਥ ਚੌਬੀਸਾਵਤਾਰ ਵਿੱਚ ਵਾਮਨ (ਉਪੇਂਦ੍ਰ) ਲਈ ਯੁਵਰਾਜ ਸ਼ਬਦ ਆਇਆ ਹੈ, ਕਿਉਂਕਿ ਉਹ ਦੇਵਰਾਜ ਦਾ ਛੋਟਾ ਭਾਈ ਸੀ.
ਵਿ- ਜਵਾਨੀ ਵਾਲਾ. ਤਰੁਣ ਅਵਸ੍ਥਾ ਵਾਲਾ। ੨. ਸੰਗ੍ਯਾ- ਜਵਾਨੀ. ਤਰੁਣਤਾ.
ਸੰ. युञ्जानयोगिन्. ਸੰਗ੍ਯਾ- ਯੋਗਵਿਦ੍ਯਾ- ਦੇ ਪ੍ਰਭਾਵ ਕਰਕੇ ਸਭ ਕੁਝ ਜਾਣਨ ਵਾਲਾ ਯੋਗੀ. ਕਿਤਨੇ ਵਿਦ੍ਵਾਨਾਂ ਦੇ ਮਤ ਅਨੁਸਾਰ ਯੁਕ੍ਤਯੋਗੀ ਉਹ ਹੈ, ਜਿਸ ਨੂੰ ਬਿਨਾ ਕਿਸੇ ਸਾਧਨ ਦੇ ਸਰਵਗ੍ਯਤਾ ਹੈ, ਯਥਾ ਈਸ਼੍ਵਰ ਅਤੇ ਉਸ ਦੇ ਅਵਤਾਰ. ਅਰ ਯੁੰਜਾਨ ਯੋਗੀ ਉਹ ਹੈ, ਜਿਸ ਨੂੰ ਸਾਧਨਾ ਦੇ ਬਲ ਦ੍ਵਾਰਾ ਸਰਵਗ੍ਯਤਾ ਪ੍ਰਾਪਤ ਹੋਈ ਹੈ.
same as ਜੋਗ , yoga; sum, total; addition
practice of yoga, yoga exercise