ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕੁਰੁਕ੍ਸ਼ੇਤ੍ਰ.


ਵਿ- ਬੇਮੌਸਮਾ. "ਕੁਰੁਤਾ ਬੀਜ ਬੀਜੈ ਨਹਿ ਜੰਮੈ." (ਮਾਰੂ ਸੋਲਹੇ ਮਃ ੫) ੨. ਦੇਖੋ, ਕੁਰਤਾ.


ਦੇਖੋ, ਕੁਰਮ ਅਤੇ ਖੁਰਮਾ। ੨. ਕ੍ਰਿਯਾ ਪਦ. ਅਸੀਂ ਕਰਦੇ ਹਾਂ.


ਕੌਰਵਾਂ ਦਾ ਰਾਜਾ. ਦੁਰਯੋਧਨ. "ਤਹਾਂ ਭੀਮ ਕੁਰੁਰਾਜ ਸੋਂ ਜੁੱਧ ਮਚ੍ਯੋ."(ਜਨਮੇਜਯ)


ਕੁਰੁ ਰਾਜਾ ਦੀ ਕੁਲ. ਪੁਰਾਣਾਂ ਅਨੁਸਾਰ ਕੁਰੁਵੰਸ਼ ਦਾ ਵ੍ਰਿਕ੍ਸ਼੍‍ (ਸ਼ਜਰਾ) ਇਹ ਹੈ:-:#ਅਤ੍ਰਿ#।#ਚੰਦ੍ਰਮਾ#।#ਬੁਧ#।#ਆਯੁ#।#ਨਹੁਸ#।#।


ਵਿ- ਬੁਰੀ ਸ਼ਕਲ ਵਾਲਾ. ਬਦਸ਼ਕਲ.


ਕੁਰੂਪਾ. ਭੱਦੀ ਸ਼ਕਲ ਵਾਲੀ. "ਪਹਿਲੀ ਕੁਰੂਪਿ ਕੁਜਾਤਿ ਕੁਲਖਨੀ." (ਆਸਾ ਕਬੀਰ)