ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕੁ- ਛੂਤ. ਨਾ ਛੁਹਣ ਯੋਗ੍ਯ. ਜਿਸ ਨਾਲ ਸਪਰਸ਼ ਨਾ ਕਰੀਏ. "ਨਾਮ ਬਿਨਾ ਝੂਠੇ ਕੁਚਲ ਕਛੋਤਿ." (ਬਿਲਾ ਅਃ ਮਃ ੧)


ਦੇਖੋ, ਕਛਉਟੀ.


ਫ਼ਾ. [کج] ਸੰਗ੍ਯਾ- ਵਿੰਗ. ਟੇਢ। ੨. ਕਸਰ. ਕਮੀ. ਘਾਟਾ. "ਸੋਉ ਸੂਰਤਵੰਤ ਰਚੀ ਬ੍ਰਹਮਾ ਕਰਕੈ ਅਤਿ ਹੀ ਰੁਚਿ, ਕੈ ਨ ਕਜੈਂ." (ਕ੍ਰਿਸਨਾਵ) ੩. ਸੰ. ਕਮਲ, ਜੋ ਕ (ਜਲ) ਤੋਂ ਪੈਦਾ ਹੁੰਦਾ ਹੈ. ਕੰਜ ਸ਼ਬਦ ਭੀ ਸੰਸਕ੍ਰਿਤ ਹੈ। ੪. ਦੇਖੋ, ਕਜਣਾ। ੫. ਫ਼ਾ. [کز] ਕਜ਼. ਕਿ- ਅਜ਼ ਦਾ ਸੰਖੇਪ. ਕਿ ਉਸ ਤੋਂ.


ਫ਼ਾ. [کجکُلاہ] ਟੇਢੀ ਟੋਪੀ ਵਾਲਾ. ਭਾਵ- ਬਾਂਕਾ.


ਸੰਗ੍ਯਾ- ਢਕਣ ਦਾ ਵਸਤ੍ਰ ਅਥਵਾ ਢੱਕਣ ਆਦਿਕ ਕੋਈ ਵਸਤੁ. "ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ." (ਭਾਗੁ) ੨. ਕ੍ਰਿ- ਕੱਜਣਾ. ਢਕਣਾ. ਆਛਾਦਨ ਕਰਨਾ.


ਕ੍ਰਿ- ਢਕਣਾ. ਆਛਾਦਨ ਕਰਨਾ.


ਦੇਖੋ, ਕੱਜਣ ੨.