ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਛਾਂਉਂ ਅਤੇ ਛਾਇਆ। ੨. ਕ੍ਰਿ. ਵਿ- ਛਾਕਰ. ਢਕਕੇ। ੩. ਫੈਲਕੇ.
ਸੰ. ਛਾਯਾ. ਸੰਗ੍ਯਾ- ਸੂਰਜ ਦੇ ਪ੍ਰਕਾਸ਼ ਨੂੰ ਛਿੰਨ ਕਰਨ ਵਾਲੀ ਛਾਉਂ. ਸਾਯਹ. "ਤ੍ਰਿਣ ਕੀ ਅਗਨਿ ਮੇਘ ਕੀ ਛਾਇਆ." (ਟੋਡੀ ਮਃ ੫) ੨. ਰਖ੍ਯਾ (ਰਕ੍ਸ਼ਾ) "ਛਾਇਆ ਪ੍ਰਭਿ ਛਤ੍ਰਪਤਿ ਕੀਨੀ." (ਸੂਹੀ ਛੰਤ ਮਃ ੫) ੩. ਅਵਿਦ੍ਯਾ. "ਹਉ ਵਿਚਿ ਮਾਇਆ ਹਉ ਵਿੱਚ ਛਾਇਆ." (ਵਾਰ ਆਸਾ) "ਛਾਇਆ ਛੂਛੀ ਜਗਤ ਭੁਲਾਨਾ." (ਓਅੰਕਾਰ) ੪. ਪ੍ਰਤਿਬਿੰਬ. ਅ਼ਕਸ. ਭਾਵ- ਜੀਵਾਤਮਾ. "ਆਪੇ ਮਾਇਆ ਆਪੇ ਛਾਇਆ." (ਮਾਝ ਅਃ ਮਃ ੩) ੫. ਅਸਰ. ਤਾਸੀਰ. "ਜੋ ਪਢਕਰ ਉਪਦੇਸ ਬਤਾਵੈ। ਆਪ ਨਹੀਂ ਸੁਭ ਕਰਮ ਕਮਾਵੈ। ਤਿਸ ਕੀ ਛਾਯਾ ਪਰਹਿ ਨ ਕਿਸ ਪੈ." (ਗੁਪ੍ਰਸੂ) ੬. ਸੂਰਜ ਦੀ ਇਸਤ੍ਰੀ. ਮਹਾਭਾਰਤ ਵਿੱਚ ਕਥਾ ਹੈ ਕਿ ਵਿਸ਼੍ਵਕਰਮਾ ਦੀ ਪੁਤ੍ਰੀ ਸੰਗ੍ਯਾ (संज्ञा) ਸੂਰਜ ਨੂੰ ਵਿਆਹੀ ਗਈ. ਉਹ ਸੂਰਜ ਦਾ ਤੇਜ ਨਾ ਸਹਾਰਕੇ ਆਪਣੇ ਜੇਹੀ ਇੱਕ ਇਸਤ੍ਰੀ "ਛਾਯਾ" ਸੂਰਜ ਦੇ ਘਰ ਛੱਡਕੇ ਚਲੀ ਗਈ. ਛਾਯਾ ਦੇ ਉਦਰ ਤੋਂ ਸੂਰਜ ਦੇ ਪੁਤ੍ਰ ਸਾਵਰਣਿ ਅਤੇ ਸ਼ਨੈਸ਼੍ਚਰ ਹੋਏ.#ਦਿਨਪਤਿ ਜਬੈ ਤ੍ਰਾਸ ਉਪਜਾਯੋ,#ਛਾਯਾ ਸਾਚ ਵ੍ਰਿਤਾਂਤ ਬਤਾਯੋ,#ਤੁਮਦਾਰਾ ਗਮਨੀ ਪਿਤ ਓਰ,#ਮੁਝ ਕੋ ਗਈ ਰਾਖ ਇਸ ਠੌਰ. (ਗੁਪ੍ਰਸੂ)#ਦੇਖੋ, ਸੰਗ੍ਯਾ। ੭. ਭੂਤ ਪ੍ਰੇਤ ਦਾ ਆਵੇਸ਼. "ਭੇਵ ਲਖੋ ਕਿ ਪਰੀ ਤਿਂਹ ਛਾਯਾ." (ਨਾਪ੍ਰ) ੮. ਪ੍ਰਭਾ. ਦੀਪ੍ਤਿ. ਚਮਕ. ਕਾਂਤਿ. ਸ਼ੋਭਾ। ੯. ਸਮਾਨਤਾ. ਮਿਸਾਲ। ੧੦. ਕਿਸੇ ਗ੍ਰੰਥ ਅਥਵਾ ਕਾਵ੍ਯ ਦੇ ਭਾਵ ਦੀ ਝਲਕ। ੧੧. ਛਾਰ (ਸੁਆਹ) ਵਾਸਤੇ ਭੀ ਛਾਇਆ ਸ਼ਬਦ ਆਇਆ ਹੈ. "ਨਿੰਦਕ ਕੈ ਮੁਖਿ ਛਾਇਆ." (ਸੋਰ ਮਃ ੫) ੧੨. ਵਿ- ਆਛਾਦਿਤ. ਢਕਿਆ ਹੋਇਆ. "ਗਹਡੜੜਾ ਤ੍ਰਿਣਿ ਛਾਇਆ." (ਵਾਰ ਮਾਰੂ ੨. ਮਃ ੫. )੧੩ ਛੱਤਿਆ ਹੋਇਆ. "ਊਚੇ ਮੰਦਰ ਸੁੰਦਰ ਛਾਇਆ." (ਗਉ ਮਃ ੫) ੧੪. ਫੈਲਿਆ. ਵਿਸਤੀਰਣ. "ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ." (ਸੂਹੀ ਛੰਤ ਮਃ ੫)
ਸੰਗ੍ਯਾ- ਛਾਯਾ (ਪ੍ਰਭਾ) ਕਰ. ਸੂਰਜ. ਦੇਖੋ, ਛਾਯਾਕਰ। ੨. ਛਪਾਕਰ. ਚੰਦ੍ਰਮਾ.
ਸੰਗ੍ਯਾ- ਛਪਾਈ ਹੋਈ ਚਾਦਰ. "ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ?" (ਸ. ਕਬੀਰ)
ਦੇਖੋ, ਛਾਵਨੀ.
ਦੇਖੋ, ਛਉੜ। ੨. ਛਾਂਉਂ. ਛਾਇਆ.
same as ਛਤਾਲ਼ੀ , forty-six
broad well with six Persian wheels installed on it
same as ਨਿੱਛ , sneeze