ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਧਰਮ ਦੇ ਅਭਿਮਾਨ ਵਿੱਚ ਅੰਨ੍ਹਾ. ਦੂਜੇ ਮਤ ਦੇ ਉੱਤਮ ਨਿਯਮਾਂ ਦਾ ਖੰਡਨ ਕਰਕੇ ਆਪਣੇ ਮਤ ਦਾ ਘਟੀਆ ਨਿਯਮਾਂ ਨੂੰ ਭੀ ਸ਼੍ਰੇਸ਼੍ਠ ਸਿਧ ਕਰਨ ਵਾਲਾ ਅਤੇ ਅਨ੍ਯਧਰਮੀਆਂ ਨੂੰ ਦੁੱਖ ਦੇਣ ਵਾਲਾ.
same as ਧਰਮ ਅਰਥ under ਧਰਮ
ਵਿ. - धर्मिन्. ਧਰਮਵਾਲਾ. ਈਮਾਨਦਾਰ। ੨. ਮਜਹਬ ਅਨੁਸਾਰ ਕਰਮ ਕਰਨ ਵਾਲਾ.#"ਧਰਮੀ ਧਰਮੁ ਕਰਹਿ ਗਾਵਾਵਹਿ." (ਵਾਰ ਆਸਾ) ਕਾਮਨਾ ਸਹਿਤ ਕਰਮ ਕਰਕੇ ਕਰਮਕਾਂਡੀ ਫਲ ਖੋ ਲੈਂਦੇ ਹਨ। ੩. ਧਰਮੀਓਂ ਸੇ. ਧਰਮੀਆਂ ਨਾਲ "ਓਇ ਧਰਮਿ ਰਲਾਏ ਨਾ ਰਲਨਿ, ਓਨਾ ਅੰਦਰਿ ਕੂੜ." (ਵਾਰ ਗੂਜ ੧. ਮਃ ੩) ੪. ਧਰਮ ਦ੍ਵਾਰਾ. ਧਰਮ ਸੇ. "ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ." (ਸੁਖਮਨੀ)
ਸੰ. धमींड्य- ਧਰ੍ਮਡਿ੍ਯ. ਵਿ- ਧਰਮੀਆਂ ਕਰਕੇ ਸ਼ਲਾਘਾ ਯੋਗ੍ਯ. ਜਿਸ ਦੀ ਧਰਮੀ ਲੋਕ ਵਡਿਆਈ ਕਰਨ.
truly, on oath, swearing by one's faith