ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਭੁਜਾ, ਬਾਂਹ, ਜੋ ਹੱਥ ਨੂੰ ਧਾਰਨ ਕਰਦੀ ਹੈ. "ਹਥੀ ਦਿਤੀ ਪ੍ਰਭੁ ਦੇਵਨਹਾਰੈ." (ਮਾਝ ਮਃ ੫) ੨. ਪਾਣੀ ਰੱਖਣ ਦੀ ਚੰਮ ਦੀ ਥੈਲੀ. "ਹਥੀ ਕੱਢ ਨ ਦਿੱਤੋ ਪਾਣੀ." (ਭਾਗੁ) ੩. ਵਾਲਾਂ ਅਥਵਾ ਕਪੜੇ ਦੀ ਥੈਲੀ, ਜੋ ਦਸਤਾਨੇ ਦੀ ਤਰਾਂ ਹੱਥ ਤੇ ਪਹਿਰਕੇ ਮਾਲਿਸ਼ ਕਰੀਦੀ ਹੈ. ੪. ਹਥਕੜੀ. ਹਸ੍ਤਬੰਧਨ. "ਹਥੀ ਪਉਦੀ ਕਾਹੇ ਰੋਵੈ?" (ਮਾਰੂ ਮਃ ੧) ਜਦ ਯਮਾਂ ਦੀ ਹਥਕੜੀ ਪੈਂਦੀ ਹੈ, ਤਦ ਕਿਉਂ ਰੋਂਦਾ ਹੈਂ? ੫. ਸਿੰਧੀ ਅਤੇ ਪੋਠੋ. ਸਹਾਇਤਾ. ਇਮਦਾਦ। ੬. ਦਸਤਾ. Handle. ਜਿਵੇਂ- ਚੱਕੀ ਦੀ ਹਥੀ.
ਦੇਖੋ, ਹਥਿਆਰ। ੨. ਹਥੌੜਾ. ਘਨ. "ਅਹਿਰਣਿ ਮਤਿ ਵੇਦੁ ਹਥੀਆਰੁ." (ਜਪੁ)
ਸੰ. ਹਸ੍ਤ- ਤਲ. ਸੰਗ੍ਯਾ- ਹੱਥ ਦੀ ਤਲੀ.
ਕ੍ਰਿ. ਵਿ- ਇੱਕ ਹੱਥ ਤੋਂ ਦੂਜੇ ਹੱਥ. "ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ." (ਸ੍ਰੀ ਮਃ ੧. ਪਹਿਰੇ) ੨. ਸੰਗ੍ਯਾ- ਜਿਸ ਹੱਥ ਨਾਲ ਕਰਨਾ ਉਸੇ ਨਾਲ ਫਲ ਪਾਉਣ ਦੀ ਕ੍ਰਿਯਾ। ੩. ਹਸ੍ਤਾ ਹਸ੍ਤਿ. ਹੱਥੋ ਪਾਈ. ਹਸ੍ਤਯੁੱਧ.
negro, negroid, an African, Abyssinian or Ethiopian
jerk; sudden attack of sorrow, shock