ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. अन्तः पुर. ਸੰਗ੍ਯਾ- ਇਸਤ੍ਰੀਆਂ ਦੇ ਰਹਿਣ ਦਾ ਮਹਿਲ, ਜੋ ਨਗਰ (ਪੁਰ) ਅਤੇ ਰਾਜਭਵਨ ਦੇ ਅੰਤ (ਵਿਚਕਾਰ) ਹੁੰਦਾ ਹੈ। ੨. ਘਰ ਦਾ ਅੰਦਰਲਾ ਭਾਗ.


ਸੰ. ਸੰਗ੍ਯਾ- ਕਾਲ. ਮੌਤ। ੨. ਯਮ। ੩. ਵਿ- ਅੰਤ ਕਰਨ ਵਾਲਾ. "ਅੰਤਕ ਜਮ ਜਬ ਲੈਨੇ ਆਵੈ." (ਕ੍ਰਿਸਨਾਵ) ੪. ਅਤੰਕ (ਭਯ) ਦੀ ਥਾਂ ਭੀ ਇਹ ਸ਼ਬਦ ਵਰਤਿਆ ਜਾਂਦਾ ਹੈ- "ਅਨੰਗ ਅਰਧੰਗਕ ਕੇ ਅੰਤਕ ਤੇ." (ਚਰਿਤ੍ਰ) ਸ਼ਿਵ ਦੇ ਡਰ ਤੋਂ ਕਾਮ ਨੇ.


ਸੰਗ੍ਯਾ- ਯਮਪੁਰਿ. ਯਮਲੋਕ. "ਅੰਤ ਕੋ ਅੰਤਕ ਧਾਮ ਪਧਾਰੇ." (ਅਕਾਲ)


ਸੰਗ੍ਯਾ- ਬੰਦੂਕ਼. ਅੰਤ ਕਰਨ ਵਾਲੀ. (ਸਨਾਮਾ)


ਸੰਗ੍ਯਾ- ਅੰਤ ਸਮਾਂ. ਮਰਨ ਦਾ ਵੇਲਾ.


ਦੇਖੋ, ਅੰਤਕ ਧਾਮ.


ਸੰਗ੍ਯਾ- ਮਰਨ ਸਮੇਂ ਦਾ ਕਰਮ। ੨. ਮਰਣ ਪਿੱਛੋਂ ਪ੍ਰਾਣੀ ਦੇ ਨਿਮਿੱਤ ਕੀਤੀ ਹੋਈ ਕ੍ਰਿਯਾ. ਮ੍ਰਿਤਕ ਸੰਬੰਧੀ ਕਰਮ. ਅੰਤ੍ਯੇਸ੍ਟਿ. ਦੇਖੋ, ਪਿਤ੍ਰਿਮੇਧ ਅਤੇ ਮ੍ਰਿਤਕ ਸੰਸਕਾਰ.


ਸੰ. ਅੰਤ੍ਯਜ. ਸੰਗ੍ਯਾ- ਅੰਤਿਮ ਵਰਣ ਵਿੱਚ ਜੋ ਪੈਦਾ ਹੋਇਆ ਹੈ. ਸ਼ੂਦ੍ਰ। ੨. ਨੀਚ. ਅਤ੍ਰਿ. ਰਿਖੀ ਨੇ ਸੱਤ ਅੰਤਜ ਲਿਖੇ ਹਨ- ਧੋਬੀ, ਚਮਾਰ, ਨਟ, ਭੰਜੜਾ, ਝਿਉਰ, ਕਲਾਲ ਅਤੇ ਭੀਲ.


ਸੰਗ੍ਯਾ- ਅੰਤ ਦਸ਼ਾ ਕਰਨ ਵਾਲਾ. ਕਾਲ. ਯਮ. "ਤਿਹ ਊਪਰ ਅੰਤਦਸਾਨਹਿ ਧਾਯੋ." (ਕ੍ਰਿਸਨਾਵ).