ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [اندروُنی] ਵਿ- ਭੀਤਰੀ. ਅੰਦਰ ਦਾ.


ਅ਼. [عدلیِب] ਸੰਗ੍ਯਾ- ਬੁਲਬੁਲ.


ਫ਼ਾ. [انداختن] ਕ੍ਰਿ- ਸਿੱਟਣਾ. ਗਿਰਾਉਣਾ. ਫੈਂਕਣਾ.


ਫ਼ਾ. [اندازہ] ਅੰਦਾਜ਼ਹ. ਸੰਗ੍ਯਾ- ਅਨੁਮਾਨ. ਅਟਕਲ। ੨. ਤੋਲ, ਵਜ਼ਨ ੩. ਮਾਪ, ਮਿਣਤੀ ੪. ਭਾਗ. ਹਿੱਸਾ। ੫. ਦ੍ਰਿਸ੍ਟਾਂਤ. ਮਿਸਾਲ। ੬. ਯੋਗ੍ਯ. ਮੁਨਾਸਿਬ. "ਬੋਲਿ ਸਕੈ ਨ ਅੰਦਾਜਾ." (ਬਿਲਾ ਕਬੀਰ) ਅਯੋਗ ਬੋਲਣਾ ਤਾਂ ਇੱਕ ਪਾਸੇ ਰਿਹਾ ਯੋਗ ਉੱਤਰ ਭੀ ਸਾਮ੍ਹਣੇ ਨਹੀਂ ਬੋਲ ਸਕਦਾ. "ਲਫਜ ਕਮਾਇ ਅੰਦਾਜਾ." (ਮਾਰੂ ਸੋਲਹੇ ਮਃ ੫)