ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅੰਦਰ। ੨. ਦੇਖੋ, ਅੰਤ੍ਰ.


ਕ੍ਰਿ. ਵਿ- ਵਿੱਚੋਂ. ਅੰਦਰੋਂ. ਭਾਵ- ਦਿਲੋਂ. "ਤਪਾ ਨ ਹੋਵੈ ਅੰਦ੍ਰਹੁ ਲੋਭੀ." (ਵਾਰ ਗਉ ੧. ਮਃ ੪)


ਸੰਗ੍ਯਾ- ਅੰਤ੍ਰ- ਆਵਲਿ. ਆਂਦ੍ਰਾਂ ਦਾ ਸਮੂਹ. ਅੰਤੜੀਆਂ. ਦੇਖੋ, ਅੰਤ੍ਰ.


ਸੰ. अन्ध्. ਧਾ- ਨੇਤ੍ਰ ਮੁੰਦਣੇ. ਦਿਖਾਈ ਨਾ ਦੇਣਾ। ੨. ਸੰ. ਵਿ- ਨੇਤ੍ਰਹੀਨ। ੩. ਅਗ੍ਯਾਨੀ. ਵਿਚਾਰਹੀਨ। ੪. ਸੰਗ੍ਯਾ- ਅੰਨ੍ਹਾ. ਅੰਧਾ। ੫. ਜਲ। ੬. ਉੱਲੂ। ੭. ਅੰਧੇਰਾ। ੮. ਅਗ੍ਯਾਨ. "ਅਗਿਆਨੀ ਅੰਧ ਕਮਾਇ. "(ਵਾਰ ਸੋਰ ਮਃ ੩) ੯. ਕਾਵ੍ਯ ਦਾ ਇੱਕ ਦੋਸ. ਜਿਸ ਦਾ ਰੂਪ ਹੈ ਕਿ ਕਵੀਆਂ ਦੇ ਨਿਯਮ ਵਿਰੁੱਧ ਰਚਨਾ ਕਰਨੀ, ਯਥਾ- "ਨਾਸਿਕਾ ਕਮਲ ਜੈਸੀ ਨੈਨ ਹੈਂ ਨਗਾਰੇ ਸੇ." ਦੇਖੋ, ਕਾਵ੍ਯ ਦੋਸ। ੧੦. ਸੰ. अन्दु- ਅੰਦੁ. ਸੰਗ੍ਯਾ- ਜ਼ੰਜੀਰ. ਸੰਗੁਲ. "ਜਰੀਆ ਅੰਧ ਕੰਧ ਪਰ ਡਾਰੇ." (ਦੱਤਾਵ) ਜਾਲੀ ਅਤੇ ਜ਼ੰਜੀਰ ਮੋਢੇ ਉੱਪਰ ਰੱਖਕੇ.


ਅੰਧਾ. ਜੋ ਦੇਖ ਨਹੀਂ ਸਕਦਾ। ੨. ਅਗ੍ਯਾਨੀ। ੩. ਹੰਕਾਰੀ।


ਸੰਗ੍ਯਾ- ਮਹਾਂ ਅੰਧਕਾਰ. ਘੋਰ ਅੰਧੇਰਾ। ੨. ਅਗ੍ਯਾਨ. ਅਵਿਦ੍ਯਾ. "ਬਾਝ ਗੁਰੂ ਹੈ ਅੰਧ ਅੰਧਾਰਾ." (ਮਾਝ ਅਃ ਮਃ ੧) ੩. ਵਿ- ਸ੍ਵਰਪ ਦਾ ਜਿਸ ਨੂੰ ਗ੍ਯਾਨ ਨਹੀਂ "ਅਗਿਆਨੀ ਅੰਧਾ ਅੰਧ ਅੰਧਾਰਾ." (ਮਾਝ ਅਃ ਮਃ ੧)


ਸੰਗ੍ਯਾ- ਅੰਧ (ਧ੍ਰਿਤਰਾਸ੍ਟ੍ਰ) ਦਾ ਪੁਤ੍ਰ ਦੁਰਯੋਧਨ, ਅਤੇ ਉਸ ਦੇ ਦੁੱਸਾਸਨ ਆਦਿਕ ਭਾਈ.


ਸੰ. ਸੰਗ੍ਯਾ- ਅੰਧਾ. ਅੰਨ੍ਹਾ "ਤਮ ਪ੍ਰਕਾਸ ਅੰਧਕਹ." (ਸਹਸ ਮਃ ੫) ੨. ਯਾਦਵਾਂ ਦਾ ਇੱਕ ਗੋਤ, ਜੋ ਯੁਧਾਜਿਤ ਦੇ ਪੁਤ੍ਰ ਅੰਧਕ ਤੋਂ ਚੱਲਿਆ। ੩. ਕਸ਼੍ਯਪ ਦਾ ਪੁਤ੍ਰ ਇੱਕ ਦੈਤ, ਜੋ ਮਦਾਂਧ ਹੋਣ ਕਰਕੇ ਅੰਧਕ ਪ੍ਰਸਿੱਧ ਹੋਇਆ.¹ ਇਸ ਦੇ ਹਜ਼ਾਰ ਸਿਰ ਦੋ ਹਜ਼ਾਰ ਭੁਜਾ ਅਤੇ ਦੋ ਹਜ਼ਾਰ ਨੇਤ੍ਰ ਲਿਖੇ ਹਨ. ਇਹ ਸੁਰਗ ਤੋਂ ਪਾਰਿਜਾਤ ਬਿਰਛ ਇੰਦ੍ਰ ਦੇ ਬਾਗ (ਨੰਦਨ) ਤੋਂ ਲੈ ਆਇਆ ਸੀ. ਸ਼ਿਵ ਨੇ ਇਸ ਦਾ ਨਾਸ਼ ਕੀਤਾ. "ਜਿਮ ਅੰਧਕ ਸੋਂ ਹਰ ਯੁੱਧ ਕਰ੍ਯੋ." (ਰੁਦ੍ਰਾਵ) ੪. ਇੱਕ ਵੈਸ਼੍ਯ ਮੁਨਿ, ਜੋ ਨੇਤ੍ਰਹੀਨ ਸੀ, ਜਿਸਦੇ ਪੁਤ੍ਰ ਸ੍ਰਵਣ (ਸਿੰਧੁ) ਨੂੰ ਰਾਜਾ ਦਸ਼ਰਥ ਨੇ ਬਨ ਦਾ ਜੀਵ ਸਮਝਕੇ ਅੰਧੇਰੀ ਰਾਤ ਵਿੱਚ ਸ਼ਬਦਵੇਧੀ ਬਾਣ ਨਾਲ ਮਾਰਿਆ ਸੀ.


ਅੰਧੇ ਨੂੰ. ਦੇਖੋ, ਅੰਧਕ ੧.


ਸੰਗ੍ਯਾ- ਵਿਚਾਰ ਰਹਿਤ ਕਰਮ. ਅਗ੍ਯਾਨ ਨਾਲ ਕੀਤੇ ਕਰਮ. "ਜਗ ਅੰਧ ਹੈ ਅੰਧੇ ਕਰਮ ਕਮਾਇ." (ਵਾਰ ਬਿਹਾ ਮਃ ੩)#ਅੰਧਕ ਰਿਪੁ. ਸੰਗ੍ਯਾ- ਸ਼ਿਵ. ਦੇਖੋ, ਅੰਧਕ ੩.


ਸੰ. ਸੰਗ੍ਯਾ- ਅੰਧੇਰਾ। ੨. ਅਗ੍ਯਾਨ. ਅਵਿਦ੍ਯਾ. ਨਾਦਾਨੀ. "ਅੰਧਕਾਰ ਮਹਿ ਭਇਆ ਪ੍ਰਗਾਸ." (ਗੋਂਡ ਮਃ ੫) ਗ੍ਯਾਨ ਦਾ ਪ੍ਰਕਾਸ਼ ਹੋਇਆ.