ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਜਲੀਬਨ "ਤਾਹਿਂ ਰਾਜ ਕਜਰੀਬਨ ਕੋ ਦੀਓ." (ਗੁਰਸੋਭਾ)


ਦੇਖੋ, ਕੱਜਲ. "ਕਜਲ ਰੇਖ ਨ ਸਹਿਦਿਆ." (ਸ. ਫਰੀਦ)


ਸੰ. ਸੰਗ੍ਯਾ- ਸੁਰਮਾ. ਕਾਜਲ। ੨. ਸਿਆਹੀ. ਕਾਲਸ। ੩. ਭਾਵ- ਮਾਇਆ। ੪. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੧੪. ਮਾਤ੍ਰਾ, ਅੰਤ ਗੁਰੁ ਲਘੁ. ਉਦਾਹਰਣ-#ਗੁਰੁ ਸੇਵਉ ਕਰਿ ਨਮਸਕਾਰ, xxx#ਆਜ ਹਮਾਰੈ ਮੰਗਲਚਾਰ.#ਆਜੁ ਹਮਾਰੈ ਗ੍ਰਿਹਿ ਬਸੰਤ,#ਗੁਨ ਗਾਏ ਪ੍ਰਭ ਤੁਮ ਬੇਅੰਤ.#(ਬਸੰ ਮਃ ੫)


ਤੁ [قزِل باش] ਕ਼ਿਜ਼ਲਬਾਸ਼. ਵਿ- ਲਾਲ ਸਿਰ ਵਾਲਾ. ਈਰਾਨ ਦੇ ਬਾਦਸ਼ਾਹ [اِسمعیل صفوی] ਇਸਮਾਈ਼ਲ ਸਫ਼ਵੀ ਨੇ ਜਦ ਆਪਣੀ ਫ਼ੌਜ ਤਿਆਰ ਕੀਤੀ, ਤਦ ਉਸ ਦੇ ਸਿਰ ਪੁਰ ਲਾਲ ਟੋਪੀ ਪਹਿਨਾਈ. ਉਸ ਵੇਲੇ ਫ਼ੌਜੀਆਂ ਦਾ ਨਾਉਂ ਲਾਲ ਸਿਰ ਵਾਲੇ ਹੋ ਗਿਆ. ਉਨ੍ਹਾਂ ਸਿਪਾਹੀਆਂ ਦੀ ਔਲਾਦ ਦੀ ਸੰਗ੍ਯਾ ਕ਼ਜ਼ਲਬਾਸ਼ ਹੋਈ.


ਦੇਖੋ, ਕਜਰਾਖੀ.


ਕੱਜਲ ਜੇਹੀ ਬਰੀਕ ਪੀਠੀ ਹੋਈ ਵਸਤੂ.


ਕਦਲੀ (ਕੇਲਿਆਂ) ਦਾ ਜੰਗਲ "ਕਾਇਆ ਕਜਲੀਬਨੁ ਭਇਆ, ਮਨੁ ਕੁੰਚਰ ਮਯਮੰਤੁ." (ਸ. ਕਬੀਰ) ਮਸਤ ਹਾਥੀ ਤਾਂ ਦਰਖ਼ਤਾਂ ਨੂੰ ਭੀ ਤੋੜ ਸੁੱਟਦਾ ਹੈ, ਕੇਲਿਆਂ ਦਾ ਬਨ ਦਲ ਦੇਣਾ ਤਾਂ ਬਹੁਤ ਹੀ ਸੌਖਾ ਹੈ। ੨. ਆਸਾਮ ਦਾ ਇੱਕ ਪ੍ਰਸਿੱਧ ਜੰਗਲ, ਜਿਸ ਵਿੱਚ ਬਹੁਤ ਹਾਥੀ ਰਹਿੰਦੇ ਹਨ.


ਅ਼. [قضا] ਕ਼ਜਾ. ਸੰਗ੍ਯਾ- ਈਸ਼੍ਵਰ ਦਾ ਹੁਕਮ. ਭਾਵ- ਮੌਤ। ੨. ਕਾਜੀ ਦੀ ਪਦਵੀ. ਕਾਜੀਪੁਣਾ। ੩. ਕਾਜੀ ਦਾ ਫੈਸਲਾ. ਕਾਜੀ ਦੀ ਦਿੱਤੀ ਵ੍ਯਵਸ੍‍ਥਾ.