ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਜਰਤ. ਇਸ ਦਾ ਉੱਚਾਰਣ ਅਰਬੀ ਦੀ ਰੀਤਿ ਕਰਕੇ ਹ਼ਦਰਤ ਭੀ ਸਹੀ ਹੈ.
ਹ਼ਜਰਤ ਤੋਂ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਂ ਹਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ.
ਅ਼. [ہدایت] ਹਿਦਾਯਤ. ਰਾਹ ਦਿਖਾਉਣਾ। ੨. ਭਾਵ- ਸਿਖ੍ਯਾ. ਨਸੀਹਤ.
ਅ਼. [ہادی] ਹਾਦੀ. ਵਿ- ਰਾਹ ਦਿਖਾਉਣ ਵਾਲਾ। ੨. ਭਾਵ- ਹਦਾਯਤ ਕਰਨ ਵਾਲਾ. ਸਿਖ੍ਯਾ ਦੇਣ ਵਾਲਾ. "ਉਚ ਹਦੀ ਵੈਣੁ ਵਿਰਕਿਓਨੁ." (ਵਾਰ ਰਾਮ ੩) ਉੱਚੇ ਹਾਦੀ (ਸ਼੍ਰੀ ਗੁਰੂ ਨਾਨਕ ਦੇਵ) ਨੇ ਵਚਨ ਕਥਨ ਕੀਤਾ.
ਰਿਆਸਤ ਕਪੂਰਥਲਾ, ਤਸੀਲ ਫਗਵਾੜੇ ਦਾ ਇੱਕ ਨਗਰ. ਇੱਥੋਂ ਚੜਦੇ ਵੱਲ ਤਕਰੀਬਨ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਨੇ ਕਰਤਾਰਪੁਰੋਂ ਕੀਰਤਪੁਰ ਜਾਂਦੇ ਹੋਏ ਇੱਥੇ ਚਰਣ ਪਾਏ ਹਨ. ਕਈ ਆਖਦੇ ਹਨ ਕਿ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਭੀ ਇੱਥੇ ਪਧਾਰੇ ਹਨ।#ਗੁਰੁਦ੍ਵਾਰਾ ਸਾਧਾਰਣ ਬਣਿਆ ਹੋਇਆ ਹੈ ਪਾਸ ਰਹਾਇਸ਼ੀ ਮਕਾਨ ਭੀ ਹਨ. ਸੱਤ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਮੁਆਫ ਹੈ. ਪੁਜਾਰੀ ਉਦਾਸੀ ਸਾਧੁ ਹੈ. ਰੇਲਵੇ ਸਟੇਸ਼ਨ ਫਗਵਾੜੇ ਤੋਂ ਇੱਕ ਮੀਲ ਲਹਿੰਦੇ ਵੱਲ ਹੈ. ਵੈਸਾਖੀ ਤੇ ਮੇਲਾ ਲਗਦਾ ਹੈ.
ਅ਼. [حدیث] ਹ਼ਦੀਸ. ਸੰਗ੍ਯਾ- ਬਾਤ. ਗੱਲ। ੨. ਪੈਗ਼ੰਬਰ ਸਾਹਿਬ ਨਾਲ ਸੰਬੰਧ ਰੱਖਣ ਵਾਲੀ ਬਾਤ। ੩. ਉਹ ਪੁਸਤਕ ਜਿਸ ਵਿੱਚ ਹਜਰਤ ਮੁਹ਼ੰਮਦ ਦੇ ਕਥਨ ਅਥਵਾ ਆਚਰਣ ਸੰਬੰਧੀ ਧਰਮ ਵ੍ਯਵਸਥਾ ਹੋਵੇ. "ਨਾਪਾਕ ਪਾਕ ਕਰਿ ਹਦੂਰਿ ਹਦੀਸਾ." (ਮਾਰੂ ਸੋਲਹੇ ਮਃ ੫) ਅਪਵਿਤ੍ਰ ਮਨ ਨੂੰ ਪਵਿਤ੍ਰ ਕਰਨਾ, ਵਾਹਗੁਰੂ ਦੇ ਹਜੂਰ ਦੀ ਹਦੀਸ ਬਣਾ.
stink, stench, foul smell; also ਹਮੁਕ
belonging to the same nation; noun, masculine fellow citizen, fellow countryman, fellow national
thinking alike, of one mind, holding same or similar views or opinions, unanimous
speaking the same language; saying with one voice