ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਸ੍ਵਾਰਥ. ਪ੍ਰਯੋਜਨ. ਮਤਲਬ. "ਗਉਂ ਪਿਹਾਵੇ ਜੌਂ, ਭਾਵੇਂ ਗਿੱਲੇ ਹੀ ਹੋਣ." (ਲੋਕੋ) ੨. ਘਾਤ. ਦਾਉ.
ਦੇਖੋ, ਗੌੜੀ। ੨. ਇੱਕ ਰਾਗਿਨੀ, ਜੋ ਪੂਰਬੀ ਠਾਟ ਦੀ ਔੜਵ ਸਾੜਵ ਹੈ. ਇਸ ਵਿੱਚ ਸ੍ਰੀ ਰਾਗ ਦਾ ਅੰਗ ਹੈ. ਦਿਸ ਦੀ ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹੈ. ਅਵਰੋਹੀ ਵਿੱਚ ਗਾਂਧਾਰ ਵਰਜਿਤ ਹੈ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ. ਰਿਸਭ ਅਤੇ ਧੈਵਤ ਕੋਮਲ, ਮੱਧਮ ਤੀਵ੍ਰ. ਬਾਕੀ ਸੁਰ ਸ਼ੁੱਧ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ।#ਆਰੋਹੀ- ਸ ਰਾ ਮੀ ਪ ਨ ਸ.#ਅਵਰੋਹੀ- ਸ ਨ ਧਾ ਪ ਮੀ ਰਾ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਉੜੀ ਦਾ ਨੰਬਰ ਤੀਜਾ ਹੈ, ਅਤੇ ਇਸ ਰਾਗ ਦੇ ਅਨੇਕ ਭੇਦ ਲਿਖੇ ਹਨ. ਯਥਾ- ਗੁਆਰੇਰੀ, ਚੇਤੀ, ਦੱਖਣੀ, ਦੀਪਕੀ, ਪੂਰਬੀ, ਬੈਰਾਗਣ, ਮਾਝ, ਮਾਲਵਾ ਅਤੇ ਮਾਲਾ, ਦੂਜੇ ਰਾਗਾਂ ਨਾਲ ਸੰਕੀਰਣ ਹੋਣ ਤੋਂ ਇਹ ਭੇਦ ਬਣ ਗਏ ਹਨ. ਸ਼ੋਕ ਹੈ ਕਿ ਇਸ ਵੇਲੇ ਰਾਗੀ ਇਹ ਸਾਰੇ ਭੇਦ ਸ੍ਪਸ੍ਟ ਕਰਕੇ ਗਾਉਂਦੇ ਨਹੀਂ ਸੁਣੀਦੇ.
ਇਹ ਔੜਵ ਜਾਤਿ ਦੀ ਰਾਗਿਨੀ ਹੈ. ਇਸ ਨੂੰ ਸੜਜ ਪੰਚਮ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.
ਇਹ ਸੰਪੂਰਣ ਜਾਤਿ ਦੀ ਰਾਗਿਨੀ ਹੈ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਗਾਂਧਾਰ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਮੱਧਮ ਵਾਦੀ ਰਿਸਭ ਸੰਵਾਦੀ ਅਤੇ ਗ੍ਰਹ ਸੁਰ ਸੜਜ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.
ਇਹ ਸੰਪੂਰਣ ਜਾਤਿ ਦੀ ਰਾਗਿਨੀ ਹੈ. ਸੜਜ ਮੱਧਮ ਪੰਚਮ ਨਿਸਾਦ ਸ਼ੁੱਧ, ਰਿਸਭ ਗਾਂਧਾਰ ਧੈਵਤ ਕੋਮਲ ਲਗਦੇ ਹਨ. ਧੈਵਤ ਵਾਦੀ ਅਤੇ ਰਿਸਭ ਸੰਵਾਦੀ ਹੈ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਿਰ ਹੈ.
ਸੰ. ਗੋ. ਗੌ. ਸੰਗ੍ਯਾ- ਬੈਲ। ੨. ਗਾਂ. ਦੇਖੋ, ਅੰ. Cow । ੩. ਭਾਵ- ਗਰੀਬ. ਨਿੰਮ੍ਰਤਾ ਵਾਲਾ. "ਗਊ ਕਉ ਚਾਰੈ ਸਾਰਦੂਲ." (ਰਾਮ ਮਃ ੫) ਮਹਾ ਹਿੰਸਕ ਆਦਮੀ, ਜੋ ਸਰਵਨਾਸ਼ ਕਰਨ ਨੂੰ ਤਿਆਰ ਰਹਿੰਦਾ ਸੀ, ਉਹ ਗਰੀਬ ਅਨਾਥਾਂ ਦੀ ਪਾਲਨਾ ਕਰਦਾ ਹੈ.
person employed for or engaged in preceding
ornament, piece of jewellery; mortgage, hypothecation