ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਯੋਗ੍ਯਤਾ.
ਦੇਖੋ, ਯੋਗਸ਼ਾਸਤ੍ਰ.
ਸੰਗ੍ਯਾ- ਸਮਾਧਿ. ਯੋਗਾਭ੍ਯਾਸ ਦੀ ਨੀਂਦ। ੨. ਮਹਾਮਾਯਾ, ਜੋ ਜਗਤ ਨੂੰ ਲਯ ਕਰਕੇ ਸ਼ਾਂਤ ਹੋ ਜਾਂਦੀ ਹੈ। ੩. ਵਿਸਨੁ ਦੀ ਉਹ ਸ੍ਵਪਨ ਅਵਸਥਾ, ਜਦ ਸੰਸਾਰ ਨੂੰ ਲਯ ਕਰਕੇ ਸੌਂਦਾ ਹੈ. ਇਸ ਦਾ ਨਾਮ "ਚੰਡ" ਭੀ ਹੈ. ਦੇਖੋ, ਚੰਡ ੮.
ਸੰ. ਸੰਗ੍ਯਾ- ਜਗਤ ਰਚਣ ਵਾਲੀ ਈਸ਼੍ਵਰ ਦੀ ਸ਼ਕਤਿ। ੨. ਦੁਰਗਾ. ਪਾਰਵਤੀ.
ਇਸ ਦਵਾ ਦੇ ਬਣਾਉਣ ਦੀ ਇਹ ਜੁਗਤਿ ਹੈ:-#ਸੁੰਢ, ਮਘਪਿੱਪਲ, ਚਵ, ਪਿੱਪਲਾਮੂਲ, ਚਿੱਤੇ ਦੀ ਛਿੱਲ, ਭੁੰਨੀ ਹੋਈ ਹਿੰਗ, ਸਰ੍ਹੋਂ, ਅਜਮੋਦ, ਕਾਲਾ ਜੀਰਾ, ਚਿੱਟਾ ਜੀਰਾ, ਰੇਣੁਕਾ, ਇੰਦ੍ਰਜੌਂ, ਪਾਢਲ, ਬਾਇਬੜਿੰਗ, ਗਜਪਿੱਪਲ, ਕੜੂ, ਅਤੀਸ, ਭਰੰਗੀ, ਬਚ, ਮੂਰਵਾ, ਇਹ ਵੀਹ ਦਵਾਈਆਂ ਚਾਰ ਚਾਰ ਮਾਸ਼ੇ, ਇਨ੍ਹਾਂ ਤੋਂ ਦੁਗਣਾ ਤ੍ਰਿਫਲਾ ਲੈਕੇ ਸਭ ਨੂੰ ਕੁੱਟਕੇ ਬਰੀਕ ਚੂਰਣ ਬਣਾਉਣਾ. ਇਸ ਚੂਰਣ ਦੇ ਬਰਾਬਰ ਸ਼ੁੱਧ ਗੁੱਗਲ ਲੈਕੇ ਖਰਲ ਵਿੱਚ ਚੰਗੀ ਤਰ੍ਹਾਂ ਪੀਹਣੀ. ਗੁੱਗਲ ਨੂੰ ਲੇਸਦਾਰ ਕਰਕੇ ਚੂਰਣ ਮਿਲਾ ਦੇਣਾ, ਫੇਰ ਬੰਗ, ਰੂਪਰਸ, ਨਾਗੇਸ਼੍ਵਰ, ਸਾਰ, ਅਭਰਕ, ਮੰਡੂਰ, ਸੰਦੂਰ, ਇਨ੍ਹਾਂ ਸੱਤ ਦਵਾਈਆਂ ਦੀ ਭਸਮ ਚਾਰ ਚਾਰ ਤੋਲੇ ਲੈਕੇ ਗੁੱਗਲ ਵਿੱਚ ਮਿਲਾ ਦੇਣੀ. ਜਦ ਸਭ ਚੀਜਾਂ ਇੱਕ ਜਾਨ ਹੋ ਜਾਣ, ਤਾਂ ਇੱਕ ਇੱਕ ਮਾਸ਼ੇ ਦੀਆਂ ਗੋਲੀਆਂ ਬਣਾਕੇ ਚਿਕਨੇ ਭਾਂਡੇ ਵਿੱਚ ਪਾ ਰੱਖਣੀਆਂ.#ਇਹ ਯੋਗਰਾਜ ਗੁੱਗਲ- ਕੁਸ੍ਠ, ਬਵਾਸੀਰ, ਸੰਗ੍ਰਹਣੀ, ਪ੍ਰਮੇਹ, ਸ਼ੂਲ, ਭਗੰਦਰ, ਖਾਂਸੀ, ਮਿਰਗੀ, ਮੰਦਾਗਨਿ, ਦਮਾ ਆਦਿ ਰੋਗਾਂ ਨੂੰ ਨਾਸ਼ ਕਰਦੀ ਹੈ.
ਸੰ. ਸੰਗ੍ਯਾ- ਉਹ ਸ਼ਬਦ, ਜਿਸ ਦੀ ਯੋਗ ਅਤੇ ਰੂਢ ਸ਼ਕਤਿ ਹੋਵੇ. ਅਵਯਵ ਅਤੇ ਸਮੂਦਾਯ ਸ਼ਕਤਿ ਵਾਲਾ. ਯੋਗ (ਅਵਯਵ) ਸ਼ਕਤਿ ਉਹ ਹੈ, ਜੋ ਧਾਤੁ ਅਤੇ ਪ੍ਰਤ੍ਯਯ ਨਾਲ ਅਰਥ ਦਾ ਬੋਧ ਕਰਾਵੇ, ਜੈਸੇ- ਪੰਕਜ. ਪੰਕ (ਚਿੱਕੜ) ਤੋਂ ਪੈਦਾ ਹੋਣ ਵਾਲਾ ਰੂਢ (ਸਮੁਦਾਯ) ਸ਼ਕਤਿ ਉਹ ਹੈ, ਜੋ ਬਿਨਾ ਧਾਤੁ ਆਦਿ ਵਿਚਾਰ ਦੇ ਸਾਰੇ ਸ਼ਬਦ ਦਾ ਅਰਥ ਮੰਨ ਲਿਆ ਜਾਵੇ, ਜੈਸੇ- ਪੰਕਜ, ਜੇ ਇੱਥੇ ਪੱਕ (ਚਿੱਕੜ) ਤੋਂ ਪੈਦਾ ਹੋਇਆ ਅਰਥ ਮੰਨੀਏ, ਤਦ ਡੀਲਾ ਧਾਨ਼ ਆਦਿ ਅਨੰਤ ਹਨ, ਪਰ ਪੰਕਜ ਸ਼ਬਦ ਤੋਂ ਕੇਵਲ ਕਮਲ ਦਾ ਅਰਥ ਜਾਣਿਆ ਗਿਆ, ਇਸ ਲਈ ਪੰਕਜ ਸ਼ਬਦ ਯੋਗਰੂਢ ਹੈ.
conjunctive, conjunctional, connective
plan, scheme; programme