ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
(ਦੇਖੋ, ਭੰਦ੍ਰ ਧਾ) ਸੰ. ਸੰਗ੍ਯਾ- ਮੰਗਲ. ਕੁਸ਼ਲ। ੨. ਸੁਵਰਣ. ਸੋਨਾ. ਦੇਖੋ, ਅਦ੍ਰਸਾਰ ੩। ੩. ਬੈਲ। ੪. ਸ਼ਿਵ। ੫. ਬਲਦੇਵ. ਬਲਭਦ੍ਰ। ੬. ਸੁਮੇਰੁ ਪਰਬਤ। ੭. ਵਿ- ਭਲਾ. ਨੇਕ। ੮. ਸ਼੍ਰੇਸ੍ਟ. ਉੱਤਮ। ੯. ਸੰਗ੍ਯਾ- ਮੁੰਡਨ. ਹਜਾਮਤ. ਦੇਖੋ, ਭਦਣ. "ਭੱਦਰ ਭਰਮ, ਧਰਮ ਕਿਛੁ ਨਾਹੀ." (ਗੁਰਸੋਭਾ) "ਬਿਖਿਆ ਕਿਰਿਆ ਭਦ੍ਰ ਤਿਆਗੋ." (ਗੁਵਿ ੧੦) ੧੦. ਦਸਮਗ੍ਰੰਥ ਵਿੱਚ ਕਿਸੇ ਅਞਾਣ ਲਿਖਾਰੀ ਨੇ ਰੁਦ੍ਰ ਦੀ ਥਾਂ ਭਦ੍ਰ ਸ਼ਬਦ ਲਿਖ ਦਿੱਤਾ ਹੈ- "ਬਰਨ੍ਯੋ ਸਭ ਹੀ ਰਸ ਭਦ੍ਰ ਮਈ ਹੈ." (ਚੰਡੀ ੧) ਸਹੀ ਪਾਠ ਹੈ- "ਰਸ ਰੁਦ੍ਰ ਮਈ ਹੈ." ਰਾਰੇ ਦਾ ਉਂਕੜ ਮਿਲ ਜਾਣ ਤੋਂ ਭ ਬਣ ਗਿਆ ਹੈ। ੧੧. ਡਿੰਗ. ਹਾਥੀ। ੧੨. ਰਾਮਚੰਦ੍ਰ ਜੀ ਦੇ ਦਰਬਾਰ ਦਾ ਇੱਕ ਮਖੌਲੀਆ ਭੰਡ. ਦੇਖੋ, ਸੀਤਾ.
ਸੰ. ਵਿ- ਉੱਤਮ. ਸ਼੍ਰੇਸ੍ਟ। ੨. ਬਹਾਦੁਰ. ਦਿਲੇਰ। ੩. ਸੰਗ੍ਯਾ- ਨਾਗਰਮੋਥਾ
ਦਕ੍ਸ਼੍ ਦਾ ਜੱਗ ਨਾਸ਼ ਕਰਨ ਲਈ ਸ਼ਿਵ ਦੀ ਰਚੀ ਹੋਈ ਇੱਕ ਘੋਰ ਦੇਵੀ. ਦੇਖੋ, ਸ਼ੈਵਪੁਰਾਣ, ਵਾਯਵੀਯ ਸੰਹਿਤਾ, ਅਃ ੧੭.¹ ਕਾਲਿਕਾਪੁਰਾਣ ਦੇ ੫੯ਵੇਂ ਅਧ੍ਯਾਯ ਵਿੱਚ ਮਹਿਖਾਸੁਰ ਦੀ ਉਪਾਸ੍ਯ ਦੇਵੀ ਭਦ੍ਰਕਾਲੀ ਲਿਖੀ ਹੈ, ਜਿਸ ਦੀਆਂ ਸੋਲਾਂ ਬਾਹਾਂ ਹਨ. ਮੇਦਿਨੀਪੁਰ ਤੋਂ ਢਾਈ ਮੀਲ ਦੀ ਵਿੱਥ ਤੇ ਭਦ੍ਰ ਕਾਲੀ ਦਾ ਪ੍ਰਸਿੱਧ ਮੰਦਿਰ ਹੈ.
ਪੁਰਾਣਾਂ ਵਿੱਚ ਲਿਖਿਆ ਪ੍ਰਿਥਿਵੀ ਦੇ ਨੌ ਖੰਡਾਂ ਵਿੱਚੋਂ ਇੱਕ ਖੰਡ, "ਭਦ੍ਰਖੰਡ ਪਹੁਚੇ ਗੁਨਭਵਨੰ." (ਨਾਪ੍ਰ)
ਬਦ੍ਰ (ਬੈਲ) ਜੇਹੇ ਹਨ ਪੈਰ ਜਿਸ ਦੇ ਪੂਰਵ ਉੱਤਰ ਭਦ੍ਰਪਦਾ ਨਕ੍ਸ਼੍ਤ੍ਰ (ਤਾਰੇ).
ਸੰਗ੍ਯਾ- ਰਾਜਸਿੰਘਾਸਨ. "ਭਦ੍ਰਪੀਠ ਬਾਸਵ ਬੈਠਾ ਰੇ." (ਸਲੋਹ) ਦੇਖੋ, ਭਦ੍ਰਾਸਨ ੧.
same as ਭਰਮਣਾ , to have illusion
to fancy, misconceive, misapprehend, misunderstand; to be deluded, deceived, attracted; to fancy, fall for, be inveigled or misled into false belief