ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦਨੁਜ- ਈਸ਼. ਦਾਨਵਾਂ ਦਾ ਸ੍ਵਾਮੀ. ਦਾਨਵਰਾਜ. ਹਿਰਨ੍ਯਕਸ਼ਿਪੁ ਰਾਵਣ ਆਦਿ.
ਸੰ. दुनोति- ਦੁਨੋਤਿ. ਪੀੜਾ ਦਿੰਦਾ (ਦੁ ਧਾਤੁ ਦਾ ਅਰਥ ਤਾਪ ਦੇਣਾ ਪੀੜਨਾ ਹੈ) "ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ." (ਗੂਜ ਜੈਦੇਵ) ਯਸ੍ਯ ਸਮਰਣੇਨ ਜਨਮ ਜਰਾ ਆਧਿ ਮਰਣ ਦਾ ਭੈ ਨ ਦੁਨੋਤਿ। ੨. ਦੇਖੋ, ਦ੍ਯੂਨ.
ਸੰਗ੍ਯਾ- ਘੁਰਕੀ. ਧਮਕੀ। ੨. ਦੌੜ. ਧਾਵਾ. ਦਵਸ਼. "ਦਪਟ ਪੈਠ੍ਯੋ ਚਮੂ ਮਹਿ." (ਸਲੋਹ)
to feel or suffer under pressure, be pressed, crushed