ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਬਿਰਛ. (ਸਨਾਮਾ) ੨. ਪ੍ਰਿਥਿਵੀ ਦਾ ਸ੍ਵਾਮੀ.
ਧਾਰਣ ਕਰ. ਰੱਖ. "ਧਰਿ ਜੀਅਰੇ! ਇਕ ਟੇਕ ਤੂੰ." (ਬਾਵਨ) ੨. ਧਾਰਣ ਕਰਕੇ. ਰੱਖਕੇ. "ਆਪੇ ਧਰਿ ਦੇਖੈ ਕਚੀ ਪਕੀ ਸਾਰੀ." (ਮਾਝ ਅਃ ਮਃ ੩) "ਧਰਿ ਤਾਰਾਜੂ ਤੋਲੀਐ." (ਵਾਰ ਆਸਾ) ੩. ਵੱਲ. ਓਰ. ਤ਼ਰਫ਼। ੪. ਧਰਾ. ਪ੍ਰਿਥਿਵੀ.
ਧਾਰਣ ਕੀਤਾ. ਰੱਖਿਆ. "ਤਾਕਾ ਰਿਜਕੁ ਆਗੈ ਕਰਿ ਧਰਿਆ." (ਸੋਦਰੁ) ੨. ਸੰਗ੍ਯਾ- ਧਿਰ. ਆਧਾਰ. ਆਸ਼੍ਰਯ. "ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ." (ਸੋਦਰੁ)
ਧਾਰਣ ਕੀਤਾ ਹੈ. ਧਰਿਆ (ਰੱਖਿਆ). "ਲਹਿਣੇ ਧਰਿਓਨੁ ਛਤ੍ਰੁ ਸਿਰਿ." (ਵਾਰ ਰਾਮ ੩) ੨. ਉਸ ਨੇ ਰੱਖਿਆ.
a shady tree, china berry, azedarach, Melia azedarach